ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਮੌਜੂਦਾ ਸੰਸਦੀ ਹਲਕੇ ਯਾਨੀ ਉੱਤਰ ਪ੍ਰਦੇਸ਼ ਦੀ ਵਾਰਾਣਸੀ ਤੋਂ ਹੀ 2019 ਦੀ ਲੋਕ ਸਭਾ ਚੋਣ ਲੜਣਗੇ। ਇਸ ਗੱਲ ਦਾ ਫੈਸਲਾ ਅੱਜ ਬੀਜੇਪੀ ਦੀ ਤਿੰਨ ਘੰਟੇ ਚਲੀ ਬੈਠਕ ‘ਚ ਲਿਆ ਗਿਆ। ਪਹਿਲਾਂ ਅਜਿਹੀਆਂ ਖ਼ਬਰਾਂ ਸੀ ਕਿ ਮੋਦੀ ਇਸ ਵਾਰ ਓੜੀਸ਼ਾ ਦੇ ਪੁਰੀ ਤੋਂ ਚੋਣ ਲੜਣਗੇ।
ਸਾਲ 2014 ਦੀ ਲੋਕ ਸਭਾ ਚੋਣਾਂ ‘ਚ ਪੀਐਮ ਮੋਦੀ ਗੁਜਰਾਤ ਦੀ ਵਡੋਦਰਾ ਸੀਟ ਤੋਂ ਚੋਣ ਲੜੇ ਸੀ, ਜਿੱਥੇ ਉਨ੍ਹਾਂ ਨੇ ਵਿਰੋਧੀਆਂ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਇਨ੍ਹਾਂ ਵੋਟਾਂ ‘ਚ ਮੋਦੀ ਨੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੂੰ ਤਿੰਨ ਲੱਖ 71 ਹਜ਼ਾਰ ਵੋਟਾਂ ਨਾਲ ਮਾਤ ਦਿੱਤੀ ਸੀ।
ਭਾਜਪਾ ਦੀ ਸੰਸਦੀ ਬੈਠਕ ‘ਚ ਇਹ ਫੈਸਲਾ ਲਿਆ ਗਿਆ ਕਿ ਟਿਕਟ ਦੀ ਚੋਣ ਦਾ ਸਭ ਤੋਂ ਵੱਡਾ ਅਧਾਰ ਜੈਤੂ ਉਮੀਦਰਾਰ ਹੋਵੇਗਾ। ਨਾਲ ਹੀ 75 ਸਾਲ ਤੋਂ ਜ਼ਿਆਦਾ ਉਮਰ ਦੇ ਉਮੀਦਵਾਰ ਨੂੰ ਜਿੱਤਣ ਦੀ ਸੰਭਾਵਨਾ ਦੇ ਆਧਾਰ ‘ਤੇ ਹੀ ਟਿਕਟ ਮਿਲੇਗਾ।