ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਸੰਸਦੀ ਖੇਤਰ ਵਾਰਾਣਸੀ ਤੋਂ 26 ਅਪਰੈਲ ਨੂੰ ਨਾਮਜ਼ਦਗੀ ਦਾਖਲ ਕਰਨਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ 25 ਅਪਰੈਲ ਨੂੰ ਵਾਰਾਨਸੀ ‘ਚ ਰੋਡ ਸ਼ੋਅ ਕਰਨਗੇ। ਮੋਦੀ ਦਾ ਇਹ ਰੋਡ ਸ਼ੋਅ ਬੀਐਚਯੂ ਗੇਟ ਤੋਂ ਹੋ ਕੇ ਕਚਿਹਰੀ ਤਕ ਹੋਵੇਗਾ।

ਖ਼ਬਰਾਂ ਤਾਂ ਇਹ ਵੀ ਹਨ ਕਿ ਨਾਮਜ਼ਦਗੀ ਤੋਂ ਪਹਿਲਾਂ ਪੀਐਮ ਮੋਦੀ ਬਾਬਾ ਕਾਸ਼ੀ ਵਿਸ਼ਵਨਾਥ ਮੰਦਰ ‘ਚ ਪੂਜਾ ਵੀ ਕਰਨਗੇ। ਪਿਛਲੀਆਂ ਲੋਕ ਸਭਾ ਚੋਣਾਂ ‘ਚ ਵੀ ਮੋਦੀ ਨੇ ਵਾਰਾਨਸੀ ‘ਚ ਨਾਮਜ਼ਦਗੀ ਦੌਰਾਨ ਰੋਡ ਸ਼ੋਅ ਕੀਤਾ ਸੀ। ਪਾਰਟੀ ਦੀ ਕੋਸ਼ਿਸ਼ ਹੈ ਕਿ ਇਸ ਵਾਰ ਸ਼ੋਅ ‘ਚ ਪਿਛਲੀ ਵਾਰ ਤੋਂ ਜ਼ਿਆਦਾ ਭੀੜ ਇਕੱਠੀ ਹੋਵੇ।

ਵਾਰਾਨਸੀ ‘ਚ 19 ਮਈ ਨੂੰ ਵੋਟਿੰਗ ਹੋਣੀ ਹੈ ਤੇ 22 ਅਪਰੈਲ ਨੂੰ ਅਧਿਸੂਚਨਾ ਜਾਰੀ ਕੀਤ ਜਾਵੇਗੀ ਜਿਸ ਤੋਂ ਬਾਅਦ ਨਾਮਜ਼ਦਗੀ ਦੀ ਪ੍ਰਕਿਰੀਆ ਸ਼ੁਰੂ ਹੋਵੇਗੀ।