ਨਵੀਂ ਦਿੱਲੀ: ਅੱਜ ਦੇਸ਼ ਨੂੰ ਬਿਨਾਂ ਡ੍ਰਾਇਵਰ ਦੇ ਚੱਲਣ ਵਾਲੀ ਪਹਿਲੀ ਮੈਟਰੋ ਦੀ ਸੌਗਾਤ ਮਿਲੇਗੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਡ੍ਰਾਇਵਰਲੈਸ ਟ੍ਰੇਨ ਸੇਵਾ ਦਾ ਦਿੱਲੀ ਮੈਟਰੋ ਦੀ ਮਜੈਂਟਾ ਲਾਈਨ 'ਤੇ ਅੱਜ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਉਦਗਾਟਨ ਕਰਨਗੇ। ਨਾਲ ਹੀ ਉਹ ਏਅਰਪੋਰਟ ਐਕਸਪ੍ਰੈਸ ਲਾਈਨ 'ਤੇ ਨੈਸ਼ਨਲ ਕੌਮਨ ਮੋਬਿਲਿਟੀ ਕਾਰਡ ਸੇਵਾ ਦੀ ਵੀ ਸ਼ੁਰੂਆਤ ਕਰਨਗੇ।


ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੇ ਪੀਐਮ ਮੋਦੀ


ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਇਹ ਯਾਤਰਾ ਸੁਖਮਈ ਬਣਾਉਣ ਲਈ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੇ। ਪੀਐਮਓ ਦੇ ਬਿਆਨ 'ਚ ਕਿਹਾ ਗਿਆ ਕਿ ਡ੍ਰਾਇਵਰ ਰਹਿਤ ਟ੍ਰੇਨ ਪੂਰੀ ਤਰ੍ਹਾਂ ਸਵੈ-ਚਾਲਤ ਹੋਵੇਗੀ ਜੋ ਕਿਸੇ ਵੀ ਮਨੁੱਖੀ ਤਰੁੱਟੀ ਦੀ ਸੰਭਾਵਨਾ ਨੂੰ ਖਤਮ ਕਰੇਗੀ। ਦਿੱਲੀ ਮੈਟਰੋ ਦੀ ਮਜੈਂਟਾ ਲਾਇਨ 'ਤੇ ਡ੍ਰਾਇਵਰ ਰਹਿਤ ਟ੍ਰੇਨ ਸੇਵਾ ਸ਼ੁਰੂ ਹੋਣ ਤੋਂ ਬਾਅਦ ਪਿੰਕ ਲਾਈਨ 'ਤੇ 2021 ਦੇ ਮੱਧ 'ਚ ਚਾਲਕ ਰਹਿਤ ਟ੍ਰੇਨ ਸੇਵਾ ਸ਼ੁਰੂ ਹੋਣ ਦੀ ਉਮੀਦ ਹੈ।


2022 ਤਕ ਦਿੱਲੀ ਮੈਟਰੋ ਦੇ ਪੂਰੇ ਨੈਟਵਰਕ 'ਤੇ ਉਪਲਬਧ ਹੋਵੇਗੀ ਸੁਵਿਧਾ


ਐਨਸੀਐਮਸੀ ਨੂੰ ਏਅਰਪੋਰਟ ਐਕਸਪ੍ਰਐਸ ਲਾਈਨ 'ਤੇ ਪੂਰੀ ਤਰ੍ਹਾਂ ਸੰਚਾਲਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਜਾਰੀ ਰੁਪੇ-ਡੇਬਿਟ ਕਾਰਡ ਰੱਖਣ ਵਾਲਾ ਕੋਈ ਵੀ ਵਿਅਕਤੀ ਇਸਦਾ ਉਪਯੋਗ ਕਰਕੇ ਮਾਰਗ ਤੇ ਯਾਤਰਾ ਕਰ ਸਕੇਗਾ। ਪੀਐਮਓ ਨੇ ਕਿਹਾ ਕਿ ਇਹ ਸੁਵਿਧਾ 2022 ਤਕ ਦਿੱਲੀ ਮੈਟਰੋ ਦੇ ਪੂਰੇ ਨੈਵਰਕ 'ਤੇ ਉਪਲਬਧ ਹੋ ਜਾਵੇਗੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ