ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਰੋਨਾ ਰੋਕਥਾਮ ਲਈ ਵੀਰਵਾਰ ਯਾਨੀ ਅੱਜ ਜਨ ਅੰਦੋਲਨ ਦਾ ਆਗਾਜ਼ ਕਰਨਗੇ। ਅਕਤੂਬਰ ਤੋਂ ਦਸੰਬਰ ਤਕ ਤਿਉਹਾਰਾਂ ਦੇ ਮੌਸਮ ਨੂੰ ਦੇਖਦਿਆਂ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਣ ਵਾਲੇ ਇਸ ਅਭਿਆਨ 'ਚ ਨਵਰਾਤਰੇ, ਦੁਰਗਾ ਪੂਜਾ, ਛਠ ਪੂਜਾ, ਦੀਵਾਲੀ, ਦੁਸਹਿਰਾ, ਕ੍ਰਿਸਮਿਸ ਤੇ ਸਰਦੀਆਂ 'ਚ ਕੋਰੋਨਾ ਤੋਂ ਬਚਾਅ ਕਿਵੇਂ ਕਰੀਏ ਇਸ 'ਤੇ ਫੋਕਸ ਰਹੇਗਾ।


ਇਸ ਦੇ ਨਾਲ ਹੀ ਪਿਛਲੇ ਕਈ ਮਹੀਨਿਆਂ ਤੋਂ ਬੰਦ ਦੀ ਮਾਰ ਝੱਲ ਰਹੀ ਅਰਥ ਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਸ਼ੁਰੂ ਕੀਤੀਆਂ ਗਤੀਵਿਧੀਆਂ 'ਚ ਲੋਕਾਂ ਦੀ ਆਵਾਜਾਈ 'ਚ ਵਾਧੇ ਨੂੰ ਦੇਖਦਿਆਂ ਇਹ ਅਭਿਆਨ ਚਲਾਇਆ ਜਾਵੇਗਾ। ਤਿਉਹਾਰਾਂ 'ਤੇ ਧਾਰਮਿਕ ਤੇ ਸਮਾਜਿਕ ਆਯੋਜਨਾਂ 'ਚ ਵੱਡੇ ਪੱਧਰ 'ਤੇ ਲੋਕ ਇਕੱਠੇ ਹੁੰਦੇ ਹਨ। ਅਜਿਹੇ 'ਚ ਅਭਿਆਨ ਦਾ ਮਕਸਦ ਕੋਰੋਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।


ਨਵਜੋਤ ਸਿੱਧੂ ਨੂੰ ਹਰੀਸ਼ ਰਾਵਤ ਨੇ ਦੱਸਿਆ ਸਟਾਰ, ਕਿਹਾ ਹਾਈਕਮਾਨ ਦਾ ਫੈਸਲਾ ਸਭ ਨੂੰ ਮੰਨਣਾ ਪਵੇਗਾ


ਇਸ ਅਭਿਆਨ 'ਚ ਲੋਕਾਂ ਨੂੰ ਆਪਣੇ ਪੱਧਰ 'ਤੇ ਹਿੱਸੇਦਾਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਜਾਵੇਗੀ। ਜਿਸ 'ਚ ਮਾਸਕ ਪਹਿਣਨਾ, ਸਰੀਰਕ ਦੂਰੀ ਬਣਾਈ ਰੱਖਣਾ ਤੇ ਸਫਾਈ ਰੱਖਣ 'ਚ ਯਤਨਾਂ ਨੂੰ ਬੜਾਵਾ ਦੇਣਾ ਆਦਿ ਸ਼ਾਮਲ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ