ਰੋਹਤਕ: ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿੱਖ ਕਤਲੇਆਮ ਦਾ ਮੁੱਖ ਅਹਿਮ ਬਣ ਗਿਆ ਹੈ। ਇਸ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਰੋਹਤਕ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੱਖ ਤੌਰ 'ਤੇ ਇਸ ਮੁੱਦੇ ਨੂੰ ਹੀ ਉਠਾਇਆ। ਉਨ੍ਹਾਂ ਨੇ ਕਾਂਗਰਸੀ ਲੀਡਰ ਸੈਮ ਪਿਤ੍ਰੋਦਾ ਦੇ ਬਿਆਨ ‘ਤੇ ਨਿਸ਼ਾਨਾ ਸਾਧਿਆ। ਮੋਦੀ ਨੇ ਕਿਹਾ ਕਿ ਤਿੰਨ ਸ਼ਬਦਾਂ ‘ਚ ਕਾਂਗਰਸ ਦਾ ਹੰਕਾਰ ਸਮਝਿਆ ਜਾ ਸਕਦਾ ਹੈ। ਕਾਂਗਰਸ ਲਈ ਜ਼ਿੰਦਗੀ ਦਾ ਕੋਈ ਮਹੱਤਵ ਨਹੀਂ।


ਵੀਰਵਾਰ ਨੂੰ ਪਿਤ੍ਰੋਦਾ ਨੇ ਕਿਹਾ ਸੀ ਕਿ 1984 ‘ਚ ਕਤਲੇਆਮ ਹੋਇਆ ਤਾਂ ਹੋਇਆ ਪਰ ਮੋਦੀ ਆਪਣੇ ਪੰਜ ਸਾਲਾਂ ਦਾ ਜਵਾਬ ਦੇਣ। ਮੋਦੀ ਅੱਜ ਹਿਮਾਚਲ ਦੇ ਮੰਡੀ ਤੇ ਪੰਜਾਬ ਦੇ ਗੁਰਦਾਸਪੁਰ ‘ਚ ਵੀ ਜਨ ਸਭਾ ਨੂੰ ਸੰਬੋਧਨ ਕਰਨਗੇ। ਮੋਦੀ ਨੇ ਕਿਹਾ, “ਤੁਹਾਨੂੰ ਕਾਂਗਰਸ ਤੇ ਉਨ੍ਹਾਂ ਦੇ ਸਾਥੀਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਕਾਂਗਰਸ ਨੇ 70 ਸਾਲ ਤਕ ਕਿਵੇਂ ਦੇਸ਼ ਚਲਾਇਆ ਹੈ। ਉਨ੍ਹਾਂ ਦੇ ਦਿਮਾਗ ‘ਚ ਕੀ ਭਰਿਆ ਹੈ, ਸਿਰਫ ਤਿੰਨ ਸ਼ਬਦਾਂ ‘ਚ ਸਿਮਟ ਜਾਂਦਾ ਹੈ।”

ਉਨ੍ਹਾਂ ਅੱਗੇ ਕਿਹਾ, “ਦੇਸ਼ ‘ਤੇ ਸਭ ਜ਼ਿਆਦਾ ਸਮੇਂ ਤਕ ਸਾਸ਼ਨ ਕਰਨ ਵਾਲੀ ਕਾਂਗਰਸ ਸਰਕਾਰ ਕਿੰਨੀ ਅਸੰਵੇਦਨਸ਼ੀਲ ਹੈ। ਇਹ ਤਿੰਨ ਸ਼ਬਦਾਂ ‘ਚ ਸਮਝਿਆ ਜਾ ਸਕਦਾ ਹੈ। ਉਹ ਸ਼ਬਦ ਹਨ। ਹੋਇਆ ਤਾਂ ਹੋਇਆ।” ਮੋਦੀ ਨੇ ਆਪਣੇ ਭਾਸ਼ਨ ‘ਚ ਕਿਹਾ ਕਿ ਹਰਿਆਣਾ ਦੀ ਜਨਤਾ ਇਸ ਦਾ ਜਵਾਬ ਕਾਂਗਰਸ ਨੂੰ ਦਵੇਗੀ।