ਉਪਗ੍ਰਹਿ ਰੋਕੂ ਮਿਸਾਈਲ ਦੇ ਸਫਲ ਪ੍ਰੀਖਣ ਮਗਰੋਂ ਮੋਦੀ ਵੱਲੋਂ ਦੇਸ਼ ਨੂੰ ਮਿਸ਼ਨ ਸ਼ਕਤੀ ਦੀ ਕਾਮਯਾਬੀ ਬਾਰੇ ਦੱਸਣ ਲਈ ਕੀਤੇ ਸੰਬੋਧਨ ਨੂੰ ਵਿਰੋਧੀ ਪਾਰਟੀਆਂ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੱਸਿਆ ਸੀ। ਸੀਪੀਆਈਐਮ ਨੇਤਾ ਸੀਤਾਰਾਮ ਯੇਚੁਰੀ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਸੀ।
ਸਕਸੈਨਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਦਾ ਪਤਾ ਲਾਉਣ ਲਈ ਗਠਿਤ ਕੀਤੀ ਕਮੇਟੀ ਦੀਆਂ ਦੋ ਬੈਠਕਾਂ ਹੋ ਚੁੱਕੀਆਂ ਹਨ। ਇਸ ਸਬੰਧੀ ਦੂਰਦਰਸ਼ਨ ਅਤੇ ਆਕਾਸ਼ਵਾਣੀ ਸਮੇਤ ਹੋਰ ਸਬੰਧੀ ਪੱਖਾਂ ਤੋਂ ਜਾਣਕਾਰੀਆਂ ਮੰਗੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਉਮੀਦ ਹੈ ਕਿ ਉਹ ਭਲਕੇ ਯਾਨੀ ਸ਼ੁੱਕਰਵਾਰ ਨੂੰ ਕਿਸੇ ਨਤੀਜੇ 'ਤੇ ਪਹੁੰਚ ਸਕਣਗੇ। ਮਿਸ਼ਨ ਸ਼ਕਤੀ ਬਾਰੇ ਮੋਦੀ ਇੱਕ ਰੈਲੀ ਵਿੱਚ ਵੀ ਬੋਲੇ ਹਨ, ਇਸ ਬਾਰੇ ਸਕਸੈਨਾ ਨੇ ਕਿਹਾ ਕਿ ਜਦੋਂ ਤਕ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਬਾਰੇ ਫੈਸਲਾ ਨਹੀਂ ਲਿਆ ਜਾ ਸਕਦਾ, ਉਦੋਂ ਤਕ ਇਸ ਬਾਰੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ।