ਨਵੀਂ ਦਿੱਲੀ: ਪਿਛਲੇ ਕਈ ਮਹੀਨਿਆਂ ਤੋਂ ਜਨਤਾ ‘ਤੇ ਮੰਦੀ ‘ਚ ਮਹਿੰਗਾਈ ਦੀ ਮਾਰ ਪੈ ਰਹੀ ਹੈ। ਪਹਿਲਾਂ ਟਮਾਟਰ ਅਤੇ ਹੁਣ ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਨੇ ਦੇਸ਼ ‘ਚ ਤਹਿਲਕਾ ਮਚਾ ਦਿੱਤਾ ਹੈ। ਕਈ ਥਾਵਾਂ ‘ਤੇ ਪਿਆਜ਼ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿਲੋ ਤੋਂ ਪਾਰ ਪਹੁੰਚ ਚੁੱਕੀਆਂ ਹਨ। ਇਸ ਦੇ ਨਾਲ ਹੀ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪਿਆਜ਼ ਅਜੇ ਵੀ 80 ਰੁਪਏ ਤੋਂ ਪਾਰ ਮਿਲ ਰਿਹਾ ਹੈ।


ਆਓ ਦੱਸਦੇ ਹਾਂ ਕੀ ਕਿੱਥੇ ਪਿਆਜ਼ ਕਿੰਨੇ ਰੁਪਏ ਕਿਲੋ ਮਿਲ ਰਿਹਾ ਹੈ:-

  • ਝਾਰਖੰਡ ਦੀ ਰਾਜਧਾਨੀ ਰਾਂਚੀ '80 ਰੁਪਏ ਕਿਲੋ

  • ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨ '70 ਰੁਪਏ ਕਿਲੋ

  • ਕਰਨਾਟਕ ਦੀ ਰਾਜਧਾਨੀ ਬੰਗਲੌਰ '85 ਰੁਪਏ ਕਿਲੋ

  • ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ '100 ਰੁਪਏ ਕਿਲੋ

  • ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ '70 ਤੋਂ 80 ਰੁਪਏ ਕਿਲੋ

  • ਰਾਜਸਥਾਨ ਦੀ ਰਾਜਧਾਨੀ ਜੈਪੁਰ '70 ਕਿਲੋ

  • ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ' 80 ਤੋਂ 85 ਕਿਲੋ

  • ਗੁਜਰਾਤ ਦੇ ਅਹਿਮਦਾਬਾਦ '100 ਰੁਪਏ ਕਿਲੋ

  • ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ '75 ਕਿਲੋ

  • ਬਿਹਾਰ ਦੀ ਰਾਜਧਾਨੀ ਪਟਨਾ '70 ਰੁਪਏ ਕਿਲੋ

  • ਤਾਮਿਲਨਾਡੂ ਦੀ ਰਾਜਧਾਨੀ ਚੇਨਈ '80 ਰੁਪਏ ਕਿਲੋ


 

ਪ੍ਰੈਸ ਕਾਨਫਰੰਸ ‘ਚ ਰਾਮਵਿਲਾਸ ਪਾਸਵਾਨ ਤੋਂ ਪੁੱਛਿਆ ਗਿਆ ਕਿ ਪਿਆਜ਼ ਦੀਆਂ ਕੀਮਤਾਂ ਆਖਰ ਕਦੋਂ ਘੱਟ ਹੋਣਗੀਆਂ ਤਾਂ ਉਨ੍ਹਾਂ ਨੇ ਸਿਧਾ ਜਵਾਬ ਦਿੱਤਾ ਕਿ ਉਨ੍ਹਾਂ ਦੇ ਹੱਥ ‘ਚ ਸਭ ਕੁਝ ਨਹੀਂ ਹੈ। ਪਾਸਵਾਨ ਦਾ ਦਾਅਵਾ ਹੈ ਕਿ ਸਰਕਾਰ ਨੇ ਕੀਮਤਾਂ ਹੇਠ ਲਿਆਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਇਸ ਦਾ ਜਵਾਬ ਨਹੀਂ ਦੇ ਸਕੇ ਕੀ ਆਖਰ ਕੀਮਤਾਂ ਕਦੋਂ ਘੱਟ ਹੋਣਗੀਆਂ।

ਪਾਸਵਾਨ ਨੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਕਿ ਬਫਰ ਸਟੌਕ ‘ਚ ਪਿਆ ਕਰੀਬ ਅੱਧਾ ਪਿਆਜ਼ ਸੜ੍ਹ ਗਿਆ, ਸਿਜ ਨਾਲ ਪਿਆਜ਼ ਦੀ ਪੂਰਤੀ ‘ਚ ਰੁਕਾਵਟ ਹੋਈ।ਇਸ ਦੇ ਨਾਲ ਹੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਰਕਾਰ ਨੇ ਮਿਸਤਰ ਤੋਂ 6090 ਟਨ ਪਿਆਜ਼ ਦਰਾਮਦ ਕਰਨ ਦਾ ਫੈਸਲਾ ਕੀਤਾ ਸੀ। ਜਿਸ ਮੁਤਾਬਕ ਪਿਆਜ਼ ਦੇ ਭਾਰਤ ਪਹੁੰਚਣ ‘ਚ 15 ਦਿਨ ਦਾ ਸਮਾਂ ਹੋਰ ਲੱਗੇਗਾ।