ਕਟਕ: ਉੜੀਸਾ ਪੁਲਿਸ ਨੇ ਗ਼ਲਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਉਸ ਖ਼ਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਉਸਨੂੰ ਹਿਰਾਸਤ ‘ਚ ਭੇਜ, ਅਦਾਤਲ ‘ਚ ਪੇਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੇਸ਼ੱਕ ਸ਼ਨੀਵਾਰ ਨੂੰ ਅਦਾਲਤ ਵਿੱਚ ਪੁਲਿਸ ਨੇ ਵਿਅਕਤੀ ਤੋਂ ਮੁਆਫੀ ਮੰਗੀ ਲਈ ਹੈ। ਪਰ ਇਸ ਦੌਰਾਨ ਵਿਅਕਤੀ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਲਾਲਬਾਗ ਪੁਲਿਸ ਨੇ 11 ਮਾਰਚ ਦੀ ਰਾਤ ਨੂੰ ਚਾਂਦਨੀ ਚੌਕ ਦੇ ਚੰਦਨ ਮਹਾਰਾਨਾ ਨੂੰ ਨੇਸ਼ਨਲ ਬੈਂਕ ਦਾ ਛੇ ਸਾਲ ਦੇ ਬਕਾਏ ਦਾ ਭੁਗਤਾਨ ਨਾ ਕਰਨ ਕਰਕੇ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ ਉਸ ਨੂੰ ਸਥਾਨਿਕ ਅਦਤਲ ਭੇਜਿਆ ਗਿਆ ਜਿਸ ਤੋਂ ਬਾਅਦ ਉਸ ਨੂੰ ਅਗਲੇ ਦਿਨ ਜੇਲ੍ਹ ਭੇਜ ਦਿੱਤਾ।
ਮਹਾਰਾਨਾ 12 ਦਿਨਾਂ ਤੋਂ ਸਲਾਖਾਂ ਪਿੱਛੇ ਹੈ ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਨਾਲ ਹੀ ਮੁਤਾਵਜ਼ੇ ਦੀ ਮੰਗ ਕੀਤੀ ਹੈ। ਇਹ ਸਾਰਾ ਮਾਮਲਾ ਗਲਤ ਪਛਾਣ ਦਾ ਹੈ।
ਭੁਵਨੇਸ਼ਵਰ-ਕਟਕ ਦੇ ਪੁਲਿਸ ਕਮਿਸ਼ਨਰ ਸਤਿਆਜੀਤ ਮੋਹੰਤੀ ਨੇ ਮਹਾਰਾਨਾ ਦੇ ਪਰਿਵਾਰ ਨੂੰ ਇਸ ਸਦਮੇ ਅਤੇ ਅਸੁਵਿਧਾ ਲਈ ਅਫ਼ਸੋਸ ਪ੍ਰਗਟ ਕੀਤਾ ਹੈ। ਪੁੱਛਗਿੱਛ ਤੋਂ ਬਾਅਦ ਇਹ ਖੁਲਾਸਾ ਹੋਇਆ ਸੀ ਕਿ ਗ੍ਰਿਫ਼ਤਾਰ ਵਿਅਕਤੀ ਨੂੰ ਮਾਰਚ 2013 ਦੇ ਕਿਸੇ ਅਪਰਾਧਕ ਕੇਸ ਵਿਚ ਸ਼ਾਮਲ ਹੋਣ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਰੀ ਵਾਰੰਟ ‘ਚ ਜ਼ਿਕਰ ਕੀਤੇ ਨਾਮ ਅਤੇ ਪਤੇ ਦੇ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।