ਨਵੀਂ ਦਿੱਲੀ: ਤੇਲੰਗਾਨਾ ਦੇ ਖਾਮਾਮ ਜ਼ਿਲ੍ਹੇ 'ਚ ਪੁਲਿਸ ਨੂੰ ਬੈਨ ਕੀਤੇ ਗਏ 1000 ਤੇ 500 ਰੁਪਏ ਦੇ ਨੋਟਾਂ ਦੀ ਖੇਪ ਮਿਲੀ। ਇਹ ਮਾਮਲਾ ਖਾਮਾਮ ਜ਼ਿਲ੍ਹੇ ਦੇ ਵੇਨਸੂਰੂ ਮੰਡਲ ਦੇ ਮਰਲਾਪਦੂ ਪਿੰਡ ਦਾ ਹੈ। ਜਿੱਥੇ ਤੇਲੰਗਾਨਾ ਪੁਲਿਸ ਨੇ ਵੱਡੀ ਮਾਤਰਾ 'ਚ ਪੁਰਾਣੇ ਨੋਟਾਂ ਦੇ ਡੰਪ ਨੂੰ ਕਾਬੂ ਕੀਤਾ। ਇਹ ਸਾਰੇ ਨੋਟ 500 ਤੇ 1000 ਰੁਪਏ ਦੇ ਸੀ ਜੋ ਤਿੰਨ ਸਾਲ ਪਹਿਲਾਂ ਬੰਦ ਹੋ ਚੁੱਕੇ ਹਨ। ਇੱਥੇ ਪੁਲਿਸ ਨੇ 12 ਲੱਖ ਰੁਪਏ ਦੇ 500 ਤੇ 1000 ਰੁਪਏ ਦੇ ਨੋਟ ਬਰਾਮਦ ਕੀਤੇ ਹਨ।
ਖਨਮਮ ਜ਼ਿਲ੍ਹੇ ਦੀ ਕਲਾਰੂ ਪੁਲਿਸ ਦੇ ਏਸੀਪੀ ਵੈਂਕਟੇਸ਼ ਦਾ ਕਹਿਣਾ ਹੈ ਕਿ ਪੁਰਾਣੇ ਨੋਟ ਸੱਤੂਪੱਲੀ ਮੰਡਲ ਦੇ ਗੌਰੀ ਗੁਦੇਮ ਪਿੰਡ ਦੇ ਸ਼ੇਖ ਮਦਰ ਗਰੋਹ ਦੇ ਹਨ। ਕੁਝ ਦਿਨ ਪਹਿਲਾਂ ਇਸ ਗਰੋਹ ਤੋਂ 7 ਕਰੋੜ ਰੁਪਏ ਦੇ 2000 ਰੁਪਏ ਦੇ ਨਕਲੀ ਨੋਟ ਬਰਾਮਦ ਹੋਏ ਸੀ। ਇਹ ਗਰੋਹ ਪੁਰਾਣੇ ਨੋਟਾਂ ਦੇ ਇਸ ਡੰਪ ਨੂੰ ਦਿਖਾ ਕੇ ਲੋਕਾਂ ਨੂੰ ਧੋਖਾ ਦਿੰਦੇ ਸਨ। ਇਹ ਪਿਛਲੇ 15 ਸਾਲਾਂ ਤੋਂ ਆਪਣਾ ਕਾਰੋਬਾਰ ਚਲਾ ਰਹੇ ਹਨ।
ਏਸੀਪੀ ਦਾ ਕਹਿਣਾ ਹੈ ਕਿ ਭਾਵੇਂ ਬਾਹਰੋਂ ਇਸ ਡੰਪ 'ਚ 500 ਰੁਪਏ ਤੇ 1000 ਰੁਪਏ ਦੇ ਨੋਟ ਹਨ, ਪਰ ਅੰਦਰ ਸਿਰਫ ਕਾਗਜ਼ ਭਰਿਆ ਹੋਇਆ ਹੈ। ਨੋਟਾਂ ਦਾ ਇੰਨਾ ਵੱਡਾ ਡੰਪ ਦਿਖਾ ਉਹ ਲੋਕਾਂ ਨੂੰ ਦੱਸਦੇ ਸਨ ਕਿ ਇਸ 'ਚ 110 ਕਰੋੜ ਰੁਪਏ ਦੇ ਪੁਰਾਣੇ ਨੋਟਾਂ ਦੇ ਗੱਡੇ ਹਨ। ਇਸ ਦੇ ਬਦਲੇ ਉਹ ਅਸਲ ਪੈਸੇ ਲੈਂਦੇ ਸੀ। ਇਸ ਗਰੋਹ ਵਰਗੇ ਲੋਕਾਂ ਨੂੰ ਧੋਖਾ ਦੇਣ ਦਾ ਕਾਰੋਬਾਰ 10-15 ਸਾਲਾਂ ਤੋਂ ਚੱਲ ਰਿਹਾ ਸੀ। ਇਨ੍ਹਾਂ ਨੇ ਬਹੁਤ ਲੋਕਾਂ ਨਾਲ ਠੱਗੀ ਵੀ ਕੀਤੀ ਹੈ।
ਇੱਥੇ ਬਰਾਮਦ ਹੋਈ 500 ਤੇ 1000 ਰੁਪਏ ਦੇ ਨੋਟਾਂ ਦੀ ਖੇਪ
ਏਬੀਪੀ ਸਾਂਝਾ
Updated at:
13 Nov 2019 06:25 PM (IST)
ਤੇਲੰਗਾਨਾ ਦੇ ਖਾਮਾਮ ਜ਼ਿਲ੍ਹੇ 'ਚ ਪੁਲਿਸ ਨੂੰ ਬੈਨ ਕੀਤੇ ਗਏ 1000 ਤੇ 500 ਰੁਪਏ ਦੇ ਨੋਟਾਂ ਦੀ ਖੇਪ ਮਿਲੀ। ਇਹ ਮਾਮਲਾ ਖਾਮਾਮ ਜ਼ਿਲ੍ਹੇ ਦੇ ਵੇਨਸੂਰੂ ਮੰਡਲ ਦੇ ਮਰਲਾਪਦੂ ਪਿੰਡ ਦਾ ਹੈ। ਜਿੱਥੇ ਤੇਲੰਗਾਨਾ ਪੁਲਿਸ ਨੇ ਵੱਡੀ ਮਾਤਰਾ 'ਚ ਪੁਰਾਣੇ ਨੋਟਾਂ ਦੇ ਡੰਪ ਨੂੰ ਕਾਬੂ ਕੀਤਾ।
- - - - - - - - - Advertisement - - - - - - - - -