ਹਾਲ ਹੀ 'ਚ ਇੱਕ ਵੀਡੀਓ ਸਾਹਮਣੇ ਆਉਣ ਦੀ ਗੱਲ ਆਈ ਹੈ ਜਿਸ 'ਚ ਲਾਲ ਕਿਲ੍ਹਾ 'ਤੇ ਪਹੁੰਚੇ ਲੋਕਾਂ ਨੇ ਗੇਟ ਤੋੜਣ ਅਤੇ ਕੁੱਟਮਾਰ ਦੀ ਗੱਲ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਕਰ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ,ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਵਿੱਚ ਪੀਲੀਭੀਤ ਪਹੁੰਚੀ। ਦਿੱਲੀ ਪੁਲਿਸ ਟ੍ਰੈਕਟਰ ਨੂੰ ਟ੍ਰੇਸ ਕਰਨ ਦੀ ਕਾਰਵਾਈ ਕਰ ਰਹੀ ਹੈ। ਇਸ ਦੌਰਾਨ ਕਰੀਬ ਡੇਢ ਦਰਜਨ ਟ੍ਰੈਕਟਰਾਂ ਦਾ ਪਤਾ ਲਗਾਇਆ ਗਿਆ ਹੈ।
ਦੂਜੇ ਪਾਸੇ ਕਿਸਾਨ ਅੰਦੋਲਨ ਵਿਚ ਵਰਤੇ ਜਾਣ ਵਾਲੇ ਟ੍ਰੈਕਟਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਦਿੱਲੀ ਹਿੰਸਾ ਨੂੰ ਲੈ ਕੇ ਬਾਗਪਤ ਦੇ ਖਾਪ ਚੌਧਰੀ ਅਤੇ ਐਮਐਸਏ ਸਮੇਤ ਨੌ ਲੋਕਾਂ ਨੂੰ ਨੋਟਿਸ ਭੇਜੇ ਗਏ ਹਨ। ਦੱਸ ਦਈਏ ਕਿ ਆਰਐਲਡੀ ਦੇ ਸਾਬਕਾ ਵਿਧਾਇਕ ਵੀਰਪਾਲ ਰਾਠੀ ਅਤੇ ਖਾਪ ਥਾਂਬਾ ਦੇ ਚੌਧਰੀ ਬ੍ਰਿਜਪਾਲ ਸਿੰਘ ਨੂੰ ਦਿੱਲੀ ਪੁਲਿਸ ਵੱਲੋਂ ਨੋਟਿਸ ਮਿਲਿਆ ਹੈ।
ਇਹ ਵੀ ਪੜ੍ਹੋ: Farmers Protest: ਕੀ ਕਿਸਾਨ ਅੰਦੋਲਨ ਲੰਬਾ ਖਿੱਚਣ ਕਰਕੇ ਵੱਧ ਰਹੀਆਂ ਭਾਜਪਾ ਦੀਆਂ ਮੁਸ਼ਕਲਾ, ਪੜ੍ਹੋ ਰਿਪੋਰਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904