ਲਖਨਊ: ਸੋਸ਼ਲ ਮੀਡੀਆ 'ਤੇ ਮਹਿਲਾ ਕਾਂਸਟੇਬਲ ਨੂੰ ਆਪਣੀ ਫੋਟੋ ਤੇ ਵੀਡੀਓ ਅਪਲੋਡ ਕਰਨਾ ਮਹਿੰਗਾ ਪੈ ਗਿਆ। ਜਿਵੇਂ ਹੀ ਫੋਟੋ ਤੇ ਵੀਡੀਓ ਅਪਲੋਡ ਕਰਨ ਤੋਂ ਬਾਅਦ ਵਾਇਰਲ ਹੋ ਗਈਆਂ। ਉਸ ਕਾਰਨ ਲੇਡੀ ਕਾਂਸਟੇਬਲ ਨੂੰ ਤੁਰੰਤ ਲਾਈਨ ਹਾਜ਼ਰ ਹੋਣਾ ਪਿਆ। ਇੰਨਾ ਹੀ ਨਹੀਂ ਮਹਿਲਾ ਕਾਂਸਟੇਬਲ ਖਿਲਾਫ ਜਾਂਚ ਲਈ ਵਿਭਾਗੀ ਆਦੇਸ਼ ਵੀ ਜਾਰੀ ਕੀਤੇ ਗਏ ਹਨ।
ਦਰਅਸਲ ਇਹ ਮਹਿਲਾ ਹਾਲੇ ਇਕ ਟ੍ਰੇਨੀ ਕਾਂਸਟੇਬਲ ਹੈ ਅਤੇ ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰਾਂ ਤੇ ਵੀਡੀਓਜ਼ ਪੋਸਟ ਕਰਦੀ ਹੈ। ਮੌਜੂਦਾ ਵਿਵਾਦਗ੍ਰਸਤ ਵੀਡੀਓ ਵਿੱਚ ਵੀ ਇਹ ਟ੍ਰੇਨੀ ਕਾਂਸਟੇਬਲ ਪ੍ਰਿਅੰਕਾ ਮਿਸ਼ਰਾ ਪੂਰੀ ਵਰਦੀ ਵਿੱਚ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਇਸ ਇੰਸਟਾਗ੍ਰਾਮ ’ਤੇ ਵੀਡੀਓ ਵਿੱਚ ਕਾਂਸਟੇਬਲ ਪ੍ਰਿਅੰਕਾ ਮਿਸ਼ਰਾ ਪੂਰੀ ਵਰਦੀ ਵਿੱਚ ਨਜ਼ਰ ਆ ਰਹੀ ਹੈ। ਉਸ ਦੇ ਹੱਥ ਵਿੱਚ ਰਿਵਾਲਵਰ ਵੀ ਹੈ। ਵੀਡੀਓ ਦੇ ਨਾਲ ਚੱਲ ਰਹੇ ਆਡੀਓ ਵਿੱਚ, ਕਾਨੂੰਨ ਅਤੇ ਵਿਵਸਥਾ ਦੇ ਮੁੱਦੇ ਤੇ ਹਰਿਆਣਾ ਅਤੇ ਪੰਜਾਬ ਦੀ ਉੱਤਰ ਪ੍ਰਦੇਸ਼ ਨਾਲ ਤੁਲਨਾ ਕੀਤੀ ਜਾ ਰਹੀ ਹੈ। ਇਸ ਵੀਡੀਓ ਵਿੱਚ ਕਾਂਸਟੇਬਲ ਰਿਵਾਲਵਰ ਹਿਲਾਉਂਦੀ ਵੀ ਦਿਸਦਾ ਹੈ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਸੀਨੀਅਰ ਪੁਲਿਸ ਸੁਪਰਡੈਂਟ ਮੁਨੀਰਾਜ ਨੇ ਘਟਨਾ ਦਾ ਨੋਟਿਸ ਲਿਆ ਅਤੇ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ। ਲਖਨਊ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਵਰਦੀ ਵਿੱਚ ਪੁਲਿਸ ਕਰਮਚਾਰੀਆਂ ਨੂੰ ਸਨਮਾਨ ਅਤੇ ਸ਼ਿਸ਼ਟਾਚਾਰ ਬਣਾਈ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ ਨੇ ਸਪੱਸ਼ਟ ਤੌਰ 'ਤੇ ਪੁਲਿਸ ਦੇ ਮਾਣ ਅਤੇ ਸਨਮਾਨ ਦੀ ਉਲੰਘਣਾ ਕੀਤੀ ਹੈ।
ਰਿਪੋਰਟਾਂ ਅਨੁਸਾਰ ਪ੍ਰਿਯੰਕਾ ਮਿਸ਼ਰਾ ਵੱਲੋਂ ਵੀਡੀਓ ਵਿੱਚ ਵਰਤੀ ਗਈ ਰਿਵਾਲਵਰ ਉਸ ਨੂੰ ਵਿਭਾਗ ਵੱਲੋਂ ਅਲਾਟ ਨਹੀਂ ਕੀਤੀ ਗਈ ਸੀ। ਅਜਿਹੀ ਸਥਿਤੀ ਵਿੱਚ ਇਹ ਵੀ ਜਾਂਚ ਦਾ ਵਿਸ਼ਾ ਬਣ ਗਿਆ ਹੈ ਕਿ ਮਹਿਲਾ ਕਾਂਸਟੇਬਲ ਕੋਲ ਰਿਵਾਲਵਰ ਕਿੱਥੋਂ ਆਈ?
ਇਹ ਵੀ ਪੜ੍ਹੋ: ਦੁਬਈ ਰਸਤੇ ਭਾਰਤ ਪੁੱਜੀ ਅਫ਼ਗ਼ਾਨ MP ਨੂੰ ਬੇਰੰਗ ਮੋੜਿਆ, ਹੁਣ ਮੋਦੀ ਸਰਕਾਰ ਨੂੰ ਹੋਇਆ ਗ਼ਲਤੀ ਦਾ ਅਹਿਸਾਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin