ਨਾਜਾਇਜ਼ ਸ਼ਰਾਬ ਫੜਨ ਗਏ ਪੁਲਿਸ ਵਾਲੇ ਨੂੰ ਭਜਾ-ਭਜਾ ਕੁੱਟਿਆ, ਵੀਡੀਓ ਵਾਇਰਲ
ਏਬੀਪੀ ਸਾਂਝਾ | 04 Aug 2019 04:30 PM (IST)
ਸਿਪਾਹੀ ਨੇ ਆਪਣੇ ਬਚਾਅ ਲਈ ਹਵਾਈ ਫਾਇਰ ਕੀਤਾ ਤਾਂ ਲੋਕ ਪਿੱਛੇ ਹਟੇ। ਇਸ ਤੋਂ ਬਾਅਦ ਉਸ ਨੂੰ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਵਾਪਸ ਭੱਜਣਾ ਪਿਆ।
ਨਵੀਂ ਦਿੱਲੀ: ਇੱਥੋਂ ਦੇ ਮਦਨਪੁਰ ਖਾਦਰ ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਮਾਮਲੇ ਦੀ ਜਾਂਚ ਕਰਨ ਗਏ ਪੁਲਿਸ ਮੁਲਾਜ਼ਮ 'ਤੇ ਸਥਾਨਕ ਲੋਕਾਂ ਨੇ ਹਮਲਾ ਕਰ ਦਿੱਤਾ। ਦਿੱਲੀ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਿਪਾਹੀ ਜਦ ਮਦਨਪੁਰ ਖਾਦਰ ਇਲਾਕੇ ਦੀ ਜੇਜੇ ਕਾਲੋਨੀ ਦੇ ਬੀ ਬਲਾਕ ਪਹੁੰਚਿਆ ਤਾਂ ਕੁਝ ਲੋਕਾਂ ਨਾਲ ਉਸ ਦੀ ਬਹਿਸ ਹੋ ਗਈ। ਕੁਝ ਹੀ ਸਮੇਂ ਵਿੱਚ ਬਹਿਸ ਨੇ ਹਿੰਸਕ ਰੂਪ ਧਾਰ ਲਿਆ ਤੇ ਲੋਕਾਂ ਨੇ ਪੁਲਿਸ ਵਾਲੇ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸ ਦਾ ਮੋਟਰਸਾਈਕਲ ਵੀ ਨੁਕਸਾਨਿਆ ਗਿਆ। ਸਿਪਾਹੀ ਨੇ ਆਪਣੇ ਬਚਾਅ ਲਈ ਹਵਾਈ ਫਾਇਰ ਕੀਤਾ ਤਾਂ ਲੋਕ ਪਿੱਛੇ ਹਟੇ। ਇਸ ਤੋਂ ਬਾਅਦ ਉਸ ਨੂੰ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਵਾਪਸ ਭੱਜਣਾ ਪਿਆ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਤੇ ਨਾਬਾਲਗ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਦੇਖੋ ਵੀਡੀਓ-