ਨਵੀਂ ਦਿੱਲੀ: ਦਿੱਲੀ ਸਕੱਤਰੇਤ ਅੰਦਰ ਖੁਦ ‘ਤੇ ਹੋਏ ਹਮਲੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀਆਂ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਹਮਲੇ ਨੂੰ ਸਾਜ਼ਿਸ਼ ਕਰਾਰ ਦਿੰਦੇ ਕਿਹਾ ਕਿ ਰਾਜਨੀਤਕ ਪਾਰਟੀਆਂ ਉਨ੍ਹਾਂ ਨੂੰ ਮਰਵਾਉਣਾ ਚਾਹੁੰਦੀਆਂ ਹਨ।


ਹਰਿਆਣਾ ਦੇ ਸੋਨੀਪਤ ‘ਚ ਆਏ ਕੇਜਰੀਵਾਲ ਨੇ ਕਿਹਾ, "ਰਾਜਨੀਤਕ ਪਾਰਟੀਆਂ ਮੈਨੂੰ ਮਰਵਾਉਣਾ ਚਾਹੁੰਦੀਆਂ ਹਨ ਪਰ ਮੈਂ ਮਰਦੇ ਦਮ ਤਕ ਕੰਮ ਕਰਦਾ ਰਹਾਗਾਂ। ਮੇਰੇ ਖੂਨ ਦੀ ਆਖਰੀ ਬੂੰਦ ਵੀ ਦੇਸ਼ ਦੇ ਨਾਂ ਹੈ।" ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਿਕਾਸ ਕੰਮ ਦੇਖ ਦੂਜੀਆਂ ਪਾਰਟੀਆਂ ਤੇ ਸਰਕਾਰਾਂ ਡਰੀਆਂ ਹੋਈਆਂ ਹਨ।

ਸੀਐਮ ਕੇਜਰੀਵਾਲ ‘ਤੇ ਪਿਛਲੇ ਦੋ ਸਾਲਾਂ ਵਿੱਚ 4 ਵਾਰ ਹਮਲਾ ਹੋ ਚੁੱਕਿਆ ਹੈ। ਕੁਝ ਦਿਨ ਪਹਿਲਾਂ ਕੇਜਰੀਵਾਲ ‘ਤੇ ਮਿਰਚੀ ਸੁੱਟਣ ਵਾਲੇ ਅਨਿਲ ਨੂੰ ਕੋਰਟ ਨੇ 14 ਦਿਨ ਲਈ ਜੇਲ੍ਹ ਭੇਜ ਦਿੱਤਾ ਹੈ।