ਨਵੀਂ ਦਿੱਲੀ: ਹਰ ਭਾਰਤੀ ਨੂੰ ਇਸ ਫੈਸਲੇ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਸੀ। ਹਰ ਇੱਕ ਭਾਰਤੀ ਪੁਲਵਾਮਾ ਅੱਤਵਾਦੀ ਹਮਲੇ ਦੇ ਗੁਨਾਹਗਾਰ ਤੇ ਜੈਸ਼-ਏ-ਮੁਹੰਮਦ ਦੇ ਸਰਗਨਾ ਮੌਲਾਨਾ ਮਸੂਦ ਅਜ਼ਹਰ ਨੂੰ ਅੱਜ ਸੰਯੁਕਤ ਰਾਸ਼ਟਰ ਗਲੋਬਲ ਅੱਤਵਾਦੀ ਐਲਾਨ ਸਕਦਾ ਹੈ। ਭਾਰਤ ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਸੀ ਪਰ ਚੀਨ ਹਮੇਸ਼ਾ ਵੀਟੋ ਪਾਵਰ ਦਾ ਇਸਤੇਮਾਲ ਕਰ ਉਸ ਨੂੰ ਬਚਾਅ ਰਿਹਾ ਸੀ। ਹੁਣ ਚੀਨ ਆਪਣਾ ਵੀਟੋ ਪਾਵਰ ਹਟਾਉਣ ਲਈ ਰਾਜੀ ਹੈ।


ਪੁਲਵਾਮਾ ਹਮਲੇ ਤੋਂ ਬਾਅਦ ਮਸੂਦ ਨੂੰ ਅੱਤਵਾਦੀ ਐਲਾਨ ਕਰਨ ਦੀ ਭਾਰਤ ਦੀ ਕੋਸ਼ਿਸ਼ਾਂ ਤੇਜ਼ ਹੋ ਗਈਆਂ ਸੀ। ਇਸ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਪ੍ਰਸਤਾਵ ਵੀ ਪੇਸ਼ ਕੀਤਾ ਗਿਆ ਸੀ। ਇਸ ਨੂੰ ਚੀਨ ਨੇ ਰੋਕ ਦਿੱਤਾ ਤੇ ਅਮਰੀਕਾ, ਫਰਾਂਸ ਤੇ ਬ੍ਰਿਟੇਨ ਦੇ ਦਬਾਅ ਪਾਉਣ ਤੋਂ ਬਾਅਦ ਚੀਨ ਨੂੰ ਝੁਕਣਾ ਪਿਆ।

ਚੀਨ ਵੱਲੋਂ ਮੰਗਲਵਾਰ ਨੂੰ ਆਏ ਬਿਆਨ ‘ਚ ਕਿਹਾ ਗਿਆ, “ਅੱਤਵਾਦੀ ਸੰਗਠਨ ਜੈਸ਼-ਏ-ਮੁਹਮੰਦ ਦੇ ਸਰਗਨਾ ਮਸੂਦ ਅਜਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਗਲੋਬਲ ਅੱਤਵਾਦੀ ਐਲਾਨ ਕਰਨ ਦੇ ਗੰਭੀਰ ਮੁੱਦੇ ਦਾ ਸਹੀ ਹੱਲ ਕੱਢਿਆ ਜਾਵੇਾਗਾ। ਚੀਨ ਦੇ ਇਸ ਬਿਆਨ ਤੋਂ ਬਾਅਦ ਹੀ ਮਸੂਦ ‘ਤੇ ਵੱਡੇ ਫੇਸਲੇ ਬਾਰੇ ਕੁਝ ਸਬੂਤ ਮਿਲੇ ਸੀ।