ਚੰਡੀਗੜ੍ਹ: ਮੌਸਮ ਵਿਭਾਗ ਮੁਤਾਬਕ ਅਗਲੇ ਹਫਤੇ ਤਿੰਨ ਦਿਨਾਂ ਤਕ ਪੰਜਾਬ ਤੇ ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰੀ ਭਾਰਤ ਦਾ ਮੌਸਮ ਖਰਾਬ ਰਹੇਗਾ। ਪਹਿਲੀ ਪੱਛਮੀ ਗੜਬੜੀ 11 ਮਾਰਚ ਨੂੰ ਹੈ। ਇਸ ਨਾਲ ਤੇਜ਼ ਹਵਾ ਨਾਲ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਉੱਤਰੀ ਪੰਜਾਬ, ਉੱਤਰੀ ਹਰਿਆਣਾ ਤੇ ਪੱਛਮੀ ਯੂਪੀ ਵਿੱਚ ਕਿਤੇ-ਕਿਤੇ ਗੜ੍ਹੇ ਵੀ ਪੈ ਸਕਦੇ ਹਨ।
ਇਸ ਪਿੱਛੋਂ ਦੂਜਾ ਵੈਸਟਰਨ ਡਿਸਟਰਬੈਂਸ ਪੱਛਮੀ ਹਿਮਾਲਿਆ ਖੇਤਰ ’ਚ ਆਏਗਾ। ਇਸ ਇਲਾਕੇ ਵਿੱਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਆਉਂਦੇ ਹਨ। ਇਸ ਦਾ ਅਸਰ ਦਿੱਲੀ-ਐਨਸੀਆਰ ਸਮੇਤ ਪੰਜਾਬ ਤੇ ਹੋਰ ਮੈਦਾਨੀ ਇਲਾਕਿਆਂ ਵਿੱਚ 13 ਮਾਰਚ ਦੀ ਰਾਤ ਜਾਂ 14 ਮਾਰਚ ਦੀ ਸਵੇਰ ਵੇਖਣ ਨੂੰ ਮਿਲੇਗਾ।
14 ਮਾਰਚ ਵਾਲੇ ਦਿਨ ਹਲਕੀ ਬਾਰਸ਼ ਵੀ ਹੋ ਸਕਦੀ ਹੈ। ਅਗਲੇ 6 ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 26-27 ਡਿਗਰੀ ਵਿਚਾਲੇ ਤੇ ਘੱਟੋ-ਘੱਟ ਤਾਪਮਾਨ 11-13 ਡਿਗਰੀ ਵਿਚਾਲੇ ਰਹਿਣ ਦੀ ਸੰਭਾਵਨਾ ਹੈ।