ਨਵੀਂ ਦਿੱਲੀ: ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਲੋਕ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। 'ਏਬੀਪੀ ਨਿਊਜ਼' ਦੇ ਸਿਖਰ ਸਮੇਲਨ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ‘ਚ ਬੀਜੇਪੀ 300 ਤੋਂ ਜ਼ਿਆਦਾ ਸੀਟਾਂ ਜਿੱਤ ਕੇ ਸੱਤਾ ‘ਚ ਆਵੇਗੀ। 'ਏਬੀਪੀ ਨਿਊਜ਼' ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ, “ਸਾਡੀ ਪਾਰਟੀ 300 ਤੋਂ ਜ਼ਿਆਦਾ ਸੀਟਾਂ ਜਿੱਤ ਕੇ ਦੁਬਾਰਾ ਸਰਕਾਰ ਬਣਾਵੇਗੀ।”
ਜਾਵਡੇਕਰ ਨੇ ਕਿਹਾ ਕਿ ਇਸ ਵਾਰ ਦਾ ਮੁੱਦਾ ਹੈ ਕਿ ਦੇਸ਼ ਨੂੰ ਸੁਰੱਖਿਅਤ ਕੌਣ ਰੱਖੇਗਾ। ਦੇਸ਼ ਨੂੰ ਤਰੱਕੀ ਵੱਲ ਕੌਣ ਲੈ ਜਾਵੇਗਾ ਤੇ ਦੇਸ਼ ਦੀ ਨੁਮਾਇੰਦਗੀ ਕੌਣ ਚੰਗੀ ਤਰ੍ਹਾਂ ਕਰੇਗਾ। ਇਨ੍ਹਾਂ ਮੁੱਦਿਆਂ ‘ਤੇ ਲੋਕਾਂ ਦੇ ਦਿਮਾਗ ‘ਚ ਇੱਕੋ ਨਾਂ ਮੋਦੀ ਹੈ।
ਜਾਵਡੇਕਾਰ ਨੇ ਕਿਹਾ, “ਅੱਜ ਦੇਸ਼ ‘ਚ 10 ਵਿੱਚੋਂ 7 ਲੋਕ ਮੋਦੀ ਦਾ ਨਾਂ ਲੈਂਦੇ ਹਨ। ਪੂਰੇ ਦੇਸ਼ ‘ਚ ਮੋਦੀ ਦੀ ਲਹਿਰ ਹੈ। ਵਿਰੋਧੀ ਕੋਲ ਪੀਐਮ ਉਮੀਦਵਾਰ ਤਕ ਨਹੀਂ ਹੈ। ਦੇਸ਼ ਸੁਰੱਖਿਆ, ਤਰੱਕੀ ਤੇ ਪ੍ਰਧਾਨਗੀ ਦੇ ਮੁੱਦੇ ‘ਤੇ ਵੋਟ ਕਰੇਗੀ।”
ਉਧਰ ਭੁਪਾਲ ਸੀਟ ‘ਤੇ ਪ੍ਰੱਗਿਆ ਠਾਕੁਰ ਦੇ ਚੋਣ ਲੜਾਉਣ ਨੂੰ ਲੈ ਕੇ ਜਾਵਡੇਕਰ ਨੇ ਕਿਹਾ ਕਿ ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ। ਭੋਪਾਲ ਸੀਟ ‘ਤੇ ਛੇਵੇਂ ਪੜਾਅ ‘ਚ 12 ਮਈ ਨੂੰ ਵੋਟਿੰਗ ਹੈ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਣੀ ਹੈ।
300 ਤੋਂ ਜ਼ਿਆਦਾ ਸੀਟਾਂ 'ਤੇ ਜਿੱਤ ਦਰਜ ਕਰ ਸੱਤਾ ‘ਚ ਆਵੇਗੀ ਬੀਜੇਪੀ: ਜਾਵਡੇਕਰ
ਏਬੀਪੀ ਸਾਂਝਾ
Updated at:
08 May 2019 03:38 PM (IST)
ਜਾਵਡੇਕਰ ਨੇ ਕਿਹਾ ਕਿ ਇਸ ਵਾਰ ਦਾ ਮੁੱਦਾ ਹੈ ਕਿ ਦੇਸ਼ ਨੂੰ ਸੁਰੱਖਿਅਤ ਕੌਣ ਰੱਖੇਗਾ। ਦੇਸ਼ ਨੂੰ ਤਰੱਕੀ ਵੱਲ ਕੌਣ ਲੈ ਜਾਵੇਗਾ ਤੇ ਦੇਸ਼ ਦੀ ਨੁਮਾਇੰਦਗੀ ਕੌਣ ਚੰਗੀ ਤਰ੍ਹਾਂ ਕਰੇਗਾ। ਇਨ੍ਹਾਂ ਮੁੱਦਿਆਂ ‘ਤੇ ਲੋਕਾਂ ਦੇ ਦਿਮਾਗ ‘ਚ ਇੱਕੋ ਨਾਂ ਮੋਦੀ ਹੈ।
- - - - - - - - - Advertisement - - - - - - - - -