ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਵਾਰਾਨਸੀ ਲੋਕ ਸਭਾ ਸੀਟ ‘ਤੇ ਸਮਾਜਵਾਦੀ ਪਾਰਟੀ (ਐਸਪੀ) ਉਮੀਦਵਾਰ ਰਹੇ ਸਾਬਕਾ ਜਵਾਨ ਤੇਜ ਬਹਾਦੁਰ ਯਾਦਵ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ 9 ਮਈ ਨੂੰ ਜਵਾਬ ਮੰਗਿਆ ਹੈ। ਵਾਰਾਨਸੀ ਤੋਂ ਆਪਣੀ ਉਮੀਦਵਾਰੀ ਰੱਦ ਕੀਤੇ ਜਾਣ ਨੂੰ ਤੇਜ ਬਹਾਦੁਰ ਯਾਦਵ ਨੇ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ।
ਤੇਜ ਬਹਾਦੁਰ ਯਾਦਵ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਚੋਣ ਕਮਿਸ਼ਨ ਦਾ ਫੈਸਲਾ ਵਿਤਕਰੇ ਭਰਿਆ ਹੈ। ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਤੇਜ ਬਹਾਦੁਰ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਨੇ ਪੀਐਮ ਮੋਦੀ ਖਿਲਾਫ ਵਾਰਾਨਸੀ ਤੋਂ ਸ਼ਾਲਿਨੀ ਯਾਦਵ ਨੂੰ ਟਿਕਟ ਦਿੱਤਾ ਸੀ, ਪਰ ਬਾਅਦ ‘ਚ ਪਾਰਟੀ ਨੇ ਉਮੀਦਵਾਰ ਨੂੰ ਬਦਲ ਦਿੱਤਾ।
ਤੇਜ ਬਹਾਦੁਰ ਨੇ ਬੀਜੇਪੀ ‘ਤੇ ਇਲਜ਼ਾਮ ਲਾਇਆ ਹੈ ਕਿ ਉਸ ਨੇ ਚੋਣ ਲੜਨ ਤੋਂ ਰੋਕਣ ਲਈ ‘ਤਾਨਾਸ਼ਾਹੀ ਕਦਮ’ ਦਾ ਸਹਾਰਾ ਲਿਆ ਗਿਆ। ਉਨ੍ਹਾਂ ਕਿਹਾ, “ਮੇਰਾ ਨਾਮਜ਼ਦਗੀ ਖਾਰਜ਼ ਕਰ ਦਿੱਤੀ ਗਈ ਜਦਕਿ ਮੈਂ ਬੀਐਸਐਫ ਤੋਂ ਐਨਓਸੀ ਜਮਾ ਕੀਤਾ ਸੀ ਜਿਸ ਨੂੰ ਆਰਓ ਨੇ ਜਮਾਂ ਕਰਨ ਨੂੰ ਕਿਹਾ ਸੀ।”
ਤੇਜ ਬਹਾਦੁਰ ਉਹੀ ਹੈ ਜਿਸ ਨੇ ਜਵਾਨਾਂ ਨੂੰ ਖਰਾਬ ਖਾਣਾ ਮਿਲਣ ਦੀ ਸ਼ਿਕਾਇਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ 2017 ‘ਚ ਉਸ ਨੂੰ ਬਰਖਾਸਤ ਕੀਤਾ ਗਿਆ ਸੀ।
ਮੋਦੀ ਖਿਲਾਫ ਡਟੇ ਤੇਜ ਬਹਾਦੁਰ ਦੇ ਕਾਗਜ਼ ਰੱਦ ਹੋਣ ਬਾਰੇ ਸੁਪਰੀਮ ਕੋਰਟ ਨੇ ਮੰਗਿਆ ਜਵਾਬ
ਏਬੀਪੀ ਸਾਂਝਾ
Updated at:
08 May 2019 02:09 PM (IST)
ਉੱਤਰ ਪ੍ਰਦੇਸ਼ ਦੇ ਵਾਰਾਨਸੀ ਲੋਕ ਸਭਾ ਸੀਟ ‘ਤੇ ਸਮਾਜਵਾਦੀ ਪਾਰਟੀ (ਐਸਪੀ) ਉਮੀਦਵਾਰ ਰਹੇ ਸਾਬਕਾ ਜਵਾਨ ਤੇਜ ਬਹਾਦੁਰ ਯਾਦਵ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ 9 ਮਈ ਨੂੰ ਜਵਾਬ ਮੰਗਿਆ ਹੈ।
- - - - - - - - - Advertisement - - - - - - - - -