ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਐਨਆਰਸੀ ਅਤੇ ਐਨਪੀਆਰ 'ਤੇ ਜਾਰੀ ਵਿਰੋਧ ਪ੍ਰਦਰਸ਼ਨ 'ਤੇ ਅੱਜ ਬਿਆਨ ਜਾਰੀ ਕੀਤਾ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਐਨਪੀਆਰ ਨਾਲ ਭ੍ਰਸ਼ਟਾਚਾਰ 'ਤੇ ਵਾਰ ਹੋਵੇਗਾ। ਇਸ ਦੌਰਾਨ ਜਾਵਡੇਕਰ ਨੇ ਕਾਂਗਰਸ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਘੁਸਪੈਠੀਏ ਨੂੰ ਜਗ੍ਹਾ ਦੇਣਾ ਕਾਂਗਰਸ ਦਾ ਕੰਮ ਹੈ ਅਤੇ ਕਾਂਗਰਸ ਪਾਰਟੀ ਘੁਸਪੈਠੀਆਂ ਦੇ ਨਾਲ ਵੀ ਹੈ।

ਉਨ੍ਹਾਂ ਕਿਹਾ ਰਾਹੁਲ ਗਾਂਧੀ ਤੋਂ ਕਾਂਗਰਸ ਪਾਰਟੀ ਅਤੇ ਲੋਕ ਦੋਨੋਂ ਹੀ ਪ੍ਰਰੇਸ਼ਾਨ ਹਨ। ਇਸ ਦੇ ਨਾਲ ਹੀ ਜਾਵਡੇਕਰਨੇ ਦਾਵਾ ਕਿਤਾ ਕਿ ਜਿੱਥੇ ਪਹਿਲਾਂ 100 ਰੁਪਏ ਭੇਜਣ ਤੇ ਜਨਤਾ ਕੋਲ ਸਿਰਫ਼ 15 ਹੀ ਪਹੁੰਚ ਦੇ ਸੀ ਪਰ ਹੁਣ 100 ਦੇ 100 ਹੀ ਲੋਕਾਂ ਤੱਕ ਪਾਹੁੰਚਦੇ ਹਨ।

ਜਾਵਡੇਕਰ ਨੇ ਕਿਹਾ ਕਿ ਐਨਪੀਆਰ ਨਾਲ ਗਰੀਬਾਂ ਦੀ ਪਛਾਣ ਹੋ ਸਕੇਗੀ ਅਤੇ ਨ੍ਹਾਂ ਨੂੰ ਯੋਜਨਾਵਾਂ ਦਾ ਲਾਭ ਮਿਲ ਸਕੇਗਾ। ਕੇਂਦਰੀ ਮੰਤਰੀ ਨੇ ਕਿਹਾ ਕਾਂਗਰਸ ਪਾਰਟੀ 'ਤੇ ਹਮਲਾ ਬੋਲਦੇ ਕਿਹਾ ਕਿ ਘੁਸਪੈਠੀਆਂ ਤੋਂ ਵੋਟਾਂ ਲੈਣ ਲਈ ਐਨਪੀਆਰ ਦਾ ਵਿਰੋਧ ਕਰ ਰਹੀ ਹੈ।