ਨਵੀਂ ਦਿੱਲੀ: ਕਈ ਵਾਰ ਅਜਿਹਾ ਹੁੰਦਾ ਹੈ ਜਦੋ ਲੋਕਾਂ ਨਾਲ ਵੱਡੇ ਤੋਂ ਵੱਡਾ ਹਾਦਸਾ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਕੁਝ ਨਹੀਂ ਹੁੰਦਾ। ਪਰ ਕਈ ਵਾਰ ਇੱਕ ਛੋਟਾ ਜਿਹਾ ਹਾਦਸਾ ਵੀ ਜਾਨ ‘ਤੇ ਬਣ ਜਾਂਦਾ ਹੈ। ਹੁਣ ਜਿਸ ਘਟਨਾ ਦੀ ਗੱਲ ਕੀਤੀ ਜਾ ਰਹੀ ਹੈ ਉਸ ਲਈ ਤਾਂ ਕਬੀਰ ਦਾ ਦੋਹਾ ‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ’ ਬਿਲਕੁਲ ਢੁਕਵਾਂ ਹੈ। ਘਟਨਾ ਮੱਧ ਪ੍ਰਦੇਸ਼ ਦੇ ਕਟਨੀ ਦੀ ਹੈ। ਜਿੱਥੇ ਇੱਕ ਗਰਭਵਤੀ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਖੁਸਕੁਸ਼ੀ ਦੌਰਾਨ ਹੀ ਮਹਿਲਾ ਦਾ ਜਣੇਪਾ ਹੋ ਗਿਆ ਅਤੇ ਬੱਚਾ ‘ਨਾੜੂਏ’ ਰਾਹੀਂ ਮਾਂ ਦੇ ਪੈਰਾਂ ਤਕ ਲਟਕਦਾ ਰਿਹਾ।
ਜੀ ਹਾਂ, ਮਾਂ ਨੇ ਆਪਣਾ ਦਮ ਤੋੜਣ ਤੋਂ ਪਹਿਲਾਂ ਇੱਕ ਨਵਜਾਤ ਨੂੰ ਦੁਨੀਆ ਦਿਖਾ ਦਿੱਤੀ। ਇਸ ਘਟਨਾ ਤੋਂ ਕੁਝ ਦੇਰ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲੇਡੀ ਡਾਕਟਰ ਨੂੰ ਬੁਲਾਇਆ ਗਿਆ। ਡਾਕਟਰ ਨੇ ਬੱਚੇ ਨੂੰ ਹਸਪਤਾਲ ਲਿਜਾ ਕੇ ਚੈੱਕ ਕਰ ਉਸ ਨੂੰ ਸਿਹਤਮੰਦ ਕਰਾਰ ਦਿੱਤਾ ਹੈ। ਲਕਸ਼ਮੀ ਨੇ ਗਰੀਬੀ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਹੈ। ਇਸ ਉਸ ਦਾ ਪੰਜਵਾਂ ਬੱਚਾ ਹੈ ਅਤੇ ਗ਼ਰੀਬੀ ਕਾਰਨ ਉਹ ਬੱਚਿਆਂ ਦਾ ਪਾਲਣ ਠੀਕ ਢੰਗ ਨਾਲ ਨਹੀਂ ਕਰ ਪਾ ਰਹੀ ਸੀ।