ਸਿਰਸਾ: ਜ਼ਮਾਨਤ ‘ਤੇ ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਪਹੁੰਚੀ। ਉਸ ਨੇ ਬੁੱਧਵਾਰ ਰਾਤ ਡੇਰੇ ਦੀ ਗੁਫਾ ਕੋਲ ਬਣੇ ਆਪਣੇ ਫਲੈਟ ‘ਚ ਬਿਤਾਈ। ਰਾਤ ਨੂੰ ਹੀ ਰਾਮ ਰਹੀਮ ਦੀ ਮਾਂ ਨਸੀਬ ਕੌਰ ਤੇ ਡੇਰੇ ਦੇ ਵਾਈਸ ਚੇਅਰਮੈਨ ਸ਼ੋਭਾ ਇੰਸਾ ਨਾਲ ਮੁਲਾਕਾਤ ਕੀਤੀ।
ਵੀਰਵਾਰ ਦੀ ਸਵੇਰ ਉਹ ਆਪਣੇ ਮਾਂ-ਪਿਓ ਕੋਲ ਇਨਾਇਤ-ਏ-ਕੰਪਲੈਕਸ ‘ਚ ਰੁਕੀ ਤੇ ਡੇਰੇ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਲਈ। ਡੇਰਾ ਮੁਖੀ ਨਾਲ ਉਸ ਦੀ ਮੁਲਾਕਾਤ ਦੀ ਚਰਚਾ ਵੀ ਖੂਬ ਜ਼ੋਰਾਂ ਨਾਲ ਹੋ ਰਹੀ ਹੈ। ਹੋ ਸਕਦਾ ਹੈ ਕਿ ਸੋਮਵਾਰ ਨੂੰ ਉਹ ਜੇਲ੍ਹ ‘ਚ ਰਾਮ ਰਹੀਮ ਨਾਲ ਮੁਲਾਕਾਤ ਵੀ ਕਰੇ। ਇਸ ਦੇ ਨਾਲ ਹੀ ਹਨੀਪ੍ਰੀਤ ਦੀ ਵਾਪਸੀ ਤੋਂ ਬਾਅਦ 12 ਨਵੰਬਰ ਨੂੰ ਡੇਰੇ ਦੇ ਸੰਸਥਾਪਕ ਸ਼ਸਾਹ ਮਸਤਾਨਾ ਦਾ ਜਨਮ ਦਿਨ ਵੀ ਜ਼ੋਰਾਂ ‘ਤੇ ਮਨਾਉਣ ਲਈ ਡੇਰੇ ‘ਚ ਤਿਆਰੀਆਂ ਜ਼ੋਰਾਂ ‘ਤੇ ਹਨ।
ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਤਕ ਡੇਰੇ ‘ਚ ਕੋਈ ਵੱਡਾ ਸਮਾਗਮ ਨਹੀਂ ਹੋਇਆ। ਸ਼ਾਮ ਨੂੰ ਸਵਾ ਚਾਰ ਤੋਂ ਪੰਜ ਵਜੇ ਤਕ ਹਨੀਪ੍ਰੀਤ ਸਤਸੰਗ ਹਾਲ ‘ਚ ਨਾਮ ਚਰਚਾ ‘ਚ ਵੀ ਰਹੀ ਜਿੱਥੇ ਰਾਮ ਰਹੀਮ ਦੇ ਸਤਸੰਗ ਦੀ ਵੀਡੀਓ ਸੁਣਾਈ ਗਈ।
ਜੇਲ੍ਹ 'ਚੋਂ ਨਿਕਲਦਿਆਂ ਹੀ ਹਨੀਪ੍ਰੀਤ ਸਰਗਰਗਮ, ਰਾਮ ਰਹੀਮ ਨਾਲ ਕਰੇਗੀ ਮੁਲਾਕਾਤ
ਏਬੀਪੀ ਸਾਂਝਾ
Updated at:
08 Nov 2019 12:37 PM (IST)
ਜ਼ਮਾਨਤ ‘ਤੇ ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਪਹੁੰਚੀ। ਉਸ ਨੇ ਬੁੱਧਵਾਰ ਰਾਤ ਡੇਰੇ ਦੀ ਗੁਫਾ ਕੋਲ ਬਣੇ ਆਪਣੇ ਫਲੈਟ ‘ਚ ਬਿਤਾਈ।
- - - - - - - - - Advertisement - - - - - - - - -