ਇਸ ਯਾਤਰਾ ਨਾਲ ਬ੍ਰਿਟਨ-ਭਾਰਤ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਮਿਲੇਗੀ। ਬੈਠਕ ‘ਚ ਵਿਕਾਸ ਤੇ ਜਲਵਾਯੂ ਬਦਲਾਅ ਵਰਗੀਆਂ ਗਲੋਬਲ ਚੁਣੌਤੀਆਂ ‘ਤੇ ਧਿਆਨ ਦਿੱਤਾ ਜਾਵੇਗਾ। ਬਿਆਨ ‘ਚ ਕਿਹਾ ਗਿਆ ਕਿ ਪ੍ਰਿੰਸ ਚਾਰਲਸ, ਕੋਵਿੰਦ ਨਾਲ ਦੋ ਪੱਖੀ ਬੈਠਕ ਕਰਨਗੇ ਤੇ ਇਸ ਦੇ ਨਾਲ ਹੀ ਰਾਜਧਾਨੀ ‘ਚ ਵੱਖ-ਵੱਖ ਸਮਾਗਮਾਂ ‘ਚ ਸ਼ਾਮਲ ਹੋਣਗੇ। ਆਪਣੀ ਯਾਤਰਾ ਦੌਰਾਨ, ਚਾਰਲਸ ਸਮਾਜਿਕ ਵਿਕਾਸ ਦੇ ਖੇਤਰ ‘ਚ ਆਪਣੇ ਯੋਗਦਾਨ ਲਈ ਇੱਕ ਭਾਰਤੀ ਨੂੰ ਕਾਮਨਵੈਲਥ ‘ਪੁਆਇੰਟਸ ਆਫ਼ ਲਾਈਟ’ ਦਾ ਐਵਾਰਡ ਦੇਣਗੇ।
ਬ੍ਰਿਟਿਸ਼ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਪ੍ਰਿੰਸ ਚਾਰਲਸ ਯੁਨਾਈਟਿਡ ਕਿੰਗਡਮ ਤੇ ਭਾਰਤ ‘ਚ ਚੰਗੇ ਸਬੰਧਾਂ ਲਈ ਸੰਯੁਕਤ ਬਲ ਦੇ ਤੌਰ ‘ਤੇ ਸਾਮੂਹਿਕ ਕਾਰਜ ਨਿਰਮਾਣ ਤੇ ਭਾਰਤ ਮੌਸਮ ਵਿਭਾਗ ਨਾਲ ਵਾਤਾਵਰਨ ਬਦਲਾਅ ਦੇ ਪ੍ਰਭਾਵਾਂ ਨਾਲ ਨਜਿੱਠਣ ਦੇ ਤਰੀਕਿਆਂ ‘ਤੇ ਚਰਚਾ ‘ਚ ਹਿੱਸਾ ਲੈਣਗੇ।