ਨਵੀਂ ਦਿੱਲੀ: ਸੋਮਵਾਰ ਨੂੰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਟਵਿਟਰ ‘ਤੇ ਦਸਤਕ ਦਿੱਤੀ ਹੈ। ਕਰੀਬ 24 ਘੰਟਿਆਂ ‘ਚ ਹੀ ਉਸ ਦੇ ਫੌਲੋਅਰਾਂ ਦੀ ਗਿਣਤੀ ਇੱਕ ਲੱਖ 40 ਹਜ਼ਾਰ ਤੋਂ ਪਾਰ ਹੋ ਗਈ। ਇਸ ਤੋਂ ਬਾਅਦ ਕਾਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਪ੍ਰਿਅੰਕਾ ਨੂੰ ਸੋਸ਼ਲ ਮੀਡੀਆ ਦਾ ਨਵਾਂ ਸੁਪਰਸਟਾਰ ਐਲਾਨ ਦਿੱਤਾ ਹੈ। ਇਸ ਬਾਰੇ ਸ਼ਸ਼ੀ ਨੇ ਆਪਣੇ ਟਵੀਟ ‘ਚ ਇੱਕ ਮੈਸੇਜ ਵੀ ਲਿਖਿਆ।


ਟਵਿਟਰ ‘ਤੇ ਅਕਾਉਂਟ ਬਣਾਉਣ ਵਾਲੇ ਥਰੂਰ ਪਹਿਲੇ ਕਾਂਗਰਸੀ ਨੇਤਾ ਸੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਬਾਅਦ ਲੋਕ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਫੌਲੋ ਕਰਦੇ ਹਨ। ਪ੍ਰਿਅੰਕਾ ਗਾਂਧੀ ਨੇ ਹੁਣ ਤਕ ਕੋਈ ਟਵੀਟ ਨਹੀਂ ਕੀਤਾ ਪਰ ਪਹਿਲਾਂ ਹੀ ਉਸ ਦੇ ਫੌਲੋਅਰਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਪਹੁੰਚ ਗਈ ਹੈ।


ਇਸ ਦੀ ਜਾਣਕਾਰੀ ਕਾਂਗਰਸ ਪਾਰਟੀ ਦੇ ਔਫੀਸ਼ੀਅਲ ਟਵਿੱਟਰ ਤੋਂ ਟਵੀਟ ਕਰ ਦਿੱਤੀ। ਉਸ ਦਾ ਟਵਿਟਰ ਹੈਂਡਲ @priyankagandhi’ ਹੈ। ਟਵਿਟਰ ‘ਤੇ ਅਜੇ ਤਕ ਪ੍ਰਿਅੰਕਾ ਕਾਂਗਰਸ ਦੇ ਔਫੀਸ਼ੀਅਲ ਅਕਾਉਂਟ, ਅਸ਼ੋਕ ਗਹਿਲੋਤ, ਸਚਿਨ ਪਾਈਲਟ, ਜਿਯੋਤਿਰਾਦਿੱਤੀਆ ਸਿੰਧਿਆ, ਰਣਦੀਪ ਸਿੰਘ ਸੁਰਜੇਵਾਲਾ ਤੇ ਅਹਿਮਦ ਪਟੇਲ ਨੂੰ ਫੌਲੋ ਕਰ ਰਹੀ ਹੈ।