ਨਵੀਂ ਦਿੱਲੀ: ਰਾਬਰਟ ਵਾਡਰਾ ਰਾਜਸਥਾਨ ਦੇ ਬੀਕਾਨੇਰ ਦੀ ਇੱਕ ਜ਼ਮੀਨ ਘੁਟਾਲੇ ਮਾਮਲੇ ‘ਚ ਜੈਪੁਰ ‘ਚ ਈਡੀ ਸਾਹਮਣੇ ਪੇਸ਼ ਹੋਣਗੇ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਧਰ ਕਾਂਰਗਸ ਜਨਰਲ ਸਕਤਰ ਪ੍ਰਿਅੰਕਾ ਗਾਂਧੀ ਮੰਗਲਵਾਰ ਰਾਤ ਸਪੈਸ਼ਲ ਜਹਾਜ਼ ਰਾਹੀਂ ਜੈਪੁਰ ਪਹੁੰਚ ਗਈ ਹੈ। ਜਿਸ ਤੋਂ ਬਾਅਦ ਉਹ ਏਅਰਪੋਰਟ ਤੋਂ ਸੱਖ਼ਤ ਸੁਰਖਿਆ ਇੰਤਜ਼ਾਮਾਂ ‘ਚ ਵਾਡਰਾ ਦੇ ਹੋਟਲ ਪਹੁੰਚੀ।


ਵਾਡਰਾ ਤੋਂ ਇਲਾਵਾ ਇਸ ਮਾਮਲੇ ‘ਚ ਉਨ੍ਹਾਂ ਦੀ ਮਾਂ ਮੌਰੀਨ ਵੀ ਜੈਪੁਰ ਦੇ ਭਵਾਨੀ ਸਿੰਘ ਰੋਡ ‘ਤੇ ਈਡੀ ਦੇ ਦਫਤਰ 10 ਵਜੇ ਪਹੁੰਚੇਗੀ। ਵਾਡਰਾ ਆਪਣੀ ਮਾਂ ਨਾਲ ਸੋਮਵਾਰ ਦੀ ਦੋਪਹਿਰ ਨੂੰ ਜੈਪੁਰ ਹਵਾਈ ਅੱਡੇ ‘ਤੇ ਪਹੁੰਚ ਗਏ ਸੀ। ਈਡੀ ਸਾਹਣਮੇ ਵਾਡਰਾ ਦੀ ਚੌਥੀ ਪੇਸ਼ੀ ਹੈ। ਇਸ ਤੋਂ ਪਹਿਲ਼ਾਂ ਤਿੰਨ ਵਾਰ ਉਨ੍ਹਾਂ ਤੋਂ ਮੰਨੀ ਲੌਂਡ੍ਰਿੰਗ ਕੇਸ ‘ਚ ਪੁੱਛਗਿੱਛ ਹੋ ਚੁੱਕੀ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਅਧਿਕਾਰੀ ਧਨਸ਼ੋਧਨ ਰੋਕਥਾਮ ਕਾਨੂੰਨ ਤਿਹਤ ਵਾਡਰਾ ਅਤੇ ਉਨ੍ਹਾਂ ਦੀ ਮਾਂ ਦੇ ਬਿਆਨ ਦਰਜ ਕਰਨਗੇ। ਬੀਕਾਨੇਰ ਮਾਮਲੇ ‘ਚ ਈਡੀ ਪਹਿਲਾਂ ਵੀ ਵਾਡਰਾ ਨੂੰ ਤਿੰਨ ਵਾਰ ਬੁੱਲਾ ਚੁੱਕੀ ਹੈ ਪਰ ਉਹ ਪੇਸ਼ ਨਹੀਂ ਹੋਈ।

ਅਜਿਹਾ ਮੰਨੀਆ ਜਾ ਰਿਹਾ ਹੈ ਕਿ ਈਡੀ ਵਾਡਰਾ ਨੂੰ ਉਨ੍ਹਾਂ ਨਾਲ ਜੁੜੀ ਕੰਪਨੀ ਮੇਸਰਸ ਸਕਾਈਲਾਈਟ ਹੌਸਪੋਟੈਲਟੀ ਪ੍ਰਾਈਵੇਟ ਲਿਮੀਟਡ ਦੇ ਕੰਮਕਾਜ ਬਾਰੇ ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਸ ਕੰਪਨੀ ਲਈ ਹੀ ਜ਼ਮੀਨ ਖਰੀਦੀ ਗਈ ਸੀ।