ਲਖ਼ਨਊ: ਲਖ਼ਨਊ ਟ੍ਰੈਫ਼ਿਕ ਪੁਲਿਸ ਨੇ ਉਸ ਸਕੂਟਰੀ ਦੇ ਮਾਲਕ ਦਾ 6,300 ਰੁਪਏ ਦਾ ਚਲਾਨ ਕਰ ਦਿੱਤਾ ਜਿਸ ’ਤੇ ਬੈਠ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸ਼ਨੀਵਾਰ ਨੂੰ ਗ੍ਰਿਫ਼ਤਾਰ ਸਾਬਕਾ ਆਈਪੀਐਸ ਅਧਿਕਾਰੀ ਐਸਆਰ ਦਾਰਾਪੁਰੀ ਦੇ ਘਰ ਪੁੱਜੀ ਸੀ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕੀਤੀ ਸੀ।
ਸਾਬਕਾ ਅਧਿਕਾਰੀ ਦੇ ਘਰ ਜਾਂਦਿਆਂ ਪ੍ਰਿਯੰਕਾ ਦੇ ਵਾਹਨ ਨੂੰ ਪੁਲਿਸ ਨੇ ਰੋਕਿਆ ਸੀ ਤੇ ਮਗਰੋਂ ਉਹ ਸਕੂਟਰੀ ’ਤੇ ਬੈਠ ਮੰਜ਼ਲ ’ਤੇ ਪਹੁੰਚ ਗਈ ਸੀ। ਪੁਲਿਸ ਮੁਤਾਬਕ ਚਾਲਕ ਤੇ ਪਿੱਛੇ ਬੈਠੀ ਪ੍ਰਿਯੰਕਾ ਨੇ ਹੈਲਮਟ ਨਹੀਂ ਪਹਿਨਿਆ ਹੋਇਆ ਸੀ।
ਸਕੂਟਰੀ ਕਾਂਗਰਸੀ ਆਗੂ ਧੀਰਜ ਗੁੱਜਰ ਦੀ ਹੈ। ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਸਰਕਾਰ ’ਤੇ ਸਾਰੀਆਂ ਹੱਦਾਂ ਉਲੰਘਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਦੀ ਮਹਿਲਾ ਵਰਕਰ ਸਦਾਫ਼ ਜ਼ਫ਼ਰ ਨੂੰ ‘ਬੇਬੁਨਿਆਦ’ ਦੋਸ਼ਾਂ ਦੇ ਅਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਪ੍ਰਿਅੰਕਾ ਗਾਂਧੀ ਦਾ ਕੱਟਿਆ ਚਲਾਨ
ਏਬੀਪੀ ਸਾਂਝਾ
Updated at:
30 Dec 2019 01:29 PM (IST)
ਲਖ਼ਨਊ ਟ੍ਰੈਫ਼ਿਕ ਪੁਲਿਸ ਨੇ ਉਸ ਸਕੂਟਰੀ ਦੇ ਮਾਲਕ ਦਾ 6,300 ਰੁਪਏ ਦਾ ਚਲਾਨ ਕਰ ਦਿੱਤਾ ਜਿਸ ’ਤੇ ਬੈਠ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸ਼ਨੀਵਾਰ ਨੂੰ ਗ੍ਰਿਫ਼ਤਾਰ ਸਾਬਕਾ ਆਈਪੀਐਸ ਅਧਿਕਾਰੀ ਐਸਆਰ ਦਾਰਾਪੁਰੀ ਦੇ ਘਰ ਪੁੱਜੀ ਸੀ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕੀਤੀ ਸੀ।
- - - - - - - - - Advertisement - - - - - - - - -