Farmer Protest: ਉੱਤਰ ਪ੍ਰਦੇਸ਼ ਦੇ ਕਿਸਾਨ ਹੋਏ ਹਿੰਸਕ, ਐਸਐਸਪੀ ਦੀ ਗੱਡੀ ‘ਤੇ ਹਮਲਾ, ਬੈਰੀਅਰ ਤੋੜੇ
ਏਬੀਪੀ ਸਾਂਝਾ | 22 Dec 2020 04:57 PM (IST)
ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਦਿੱਲੀ ਜਾ ਰਹੇ ਕਿਸਾਨ ਮੁਰਾਦਾਬਾਦ ਵਿੱਚ ਅਚਾਨਕ ਭੜਕ ਗਏ ਤੇ ਉਨ੍ਹਾਂ ਨੇ ਐਸਐਸਪੀ ਦੀ ਕਾਰ 'ਤੇ ਹਮਲਾ ਕਰ ਦਿੱਤਾ। ਕਿਸੇ ਤਰ੍ਹਾਂ ਐਸਐਸਪੀ ਨੇ ਕਾਰ ਵਿੱਚੋਂ ਨਿਕਲ ਕੇ ਆਪਣੀ ਜਾਨ ਬਚਾਈ।
ਮੁਰਾਦਾਬਾਦ: ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਦਿੱਲੀ ਆ ਰਹੇ ਕਿਸਾਨ ਅਚਾਨਕ ਗੁੱਸੇ ਵਿੱਚ ਆ ਗਏ। ਕਿਸਾਨਾਂ ਨੇ ਰਾਮੂਰਾਬਾਦ ਵਿੱਚ ਐਸਐਸਪੀ ਦੀ ਕਾਰ ‘ਤੇ ਹਮਲਾ ਕੀਤਾ। ਜਾਣਕਾਰੀ ਮੁਤਾਬਕ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਬੈਰੀਕੇਡ ਲਾਏ ਸੀ, ਜਿਸ ਨੂੰ ਕਿਸਾਨਾਂ ਨੇ ਤੋੜ ਦਿੱਤਾ। ਪੁਲਿਸ ਤੇ ਕਿਸਾਨਾਂ ਵਿਚਾਲੇ ਭਿਆਨਕ ਝੜਪ ਹੋ ਗਈ। ਇਸ ਹਮਲੇ ਵਿੱਚ ਐਸਐਸਪੀ ਪ੍ਰਭਾਕਰ ਚੌਧਰੀ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੀ ਲੱਤ 'ਤੇ ਸੱਟ ਲੱਗੀ ਹੈ। ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਇਹੀ ਨਹੀਂ ਜ਼ਿਲ੍ਹੇ ਦੇ ਐਸਪੀ ਸ਼ਗਨ ਗੌਤਮ ਵੀ 'ਤੇ ਨਾਰਾਜ਼ ਕਿਸਾਨਾਂ ਨੇ ਹਮਲਾ ਕੀਤਾ। ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਪੰਜਾਬੀ ਗਾਇਕ ਜੈਜ਼ੀ ਬੀ ਵੀ ਪਹੁੰਚੇ ਸਿੰਘੂ ਬਾਰਡਰ, ਇੰਝ ਵਧਾਇਆ ਕਿਸਾਨਾਂ ਦਾ ਹੌਸਲਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904