ਨਵੀਂ ਦਿੱਲੀ : ਪੰਜਾਬ ਐਂਡ ਸਿੰਧ ਬੈਂਕ ਦੇ ਮੁਖੀ ਜਤਿੰਦਰਬੀਰ ਸਿੰਘ (ਆਈਏਐਸ) ਨੇ 30-9-2017 ਨੂੰ ਖ਼ਤਮ ਹੋਈ ਤਿਮਾਹੀ/ਅਰਧ ਸਾਲਾਨਾ ਵਿੱਤੀ ਨਤੀਜੇ ਐਲਾਨੇ, ਜਿਨ੍ਹਾਂ ਮੁਤਾਬਕ ਬੈਂਕ ਨੇ 19.32 ਫ਼ੀਸਦ ਦੀ ਸਾਲਾਨਾ ਦਰ ਨਾਲ ਵਾਧਾ ਦਰਜ ਕਰਦਿਆਂ 358.59 ਕਰੋੜ ਦਾ ਅਪਰੇਟਿੰਗ ਲਾਭ ਪ੍ਰਾਪਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਬੈਂਕ ਨੇ ਕਾਰਜ ਖੇਤਰ ’ਚ ਪ੍ਰਗਤੀ ਕਰਦੇ ਹੋਏ ਤੇ ਸੁਧਾਰ ਲਿਆਉਣ ਦੀ ਅਪਣਾਈ ਰਣਨੀਤੀ ਸਦਕਾ ਬੈਂਕ ਦਾ ਵਿਕਾਸ ਤੇਜ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਬੈਂਕ ਨੂੰ ਹਰ ਖੇਤਰ ਵਿੱਚ ਬਿਹਤਰ ਬਣਾਉਣ ਅਤੇ ਐਨਪੀਏ ਦੀ ਵਸੂਲੀ ਦੀ ਪ੍ਰਕਿਰਿਆ ਜਾਰੀ ਰਹੇਗੀ।
ਪਿਛਲੇ ਸਾਲ ਦੀ ਤਿਮਾਹੀ ਦੇ ਮੁਕਾਬਲੇ ਇਸ ਸਾਲ ਕੁੱਲ ਵਿਆਜ ਆਮਦਨ 519 ਕਰੋੜ ਤੋਂ ਵਧ ਕੇ 596 ਕਰੋੜ ਹੋ ਗਈ ਹੈ। ਇਸ ਵਕਫ਼ੇ ਦੌਰਾਨ ਕੁੱਲ ਵਪਾਰ 153484 ਰਿਹਾ ਤੇ ਜਮ੍ਹਾਂ ਰਾਸ਼ੀਆਂ 92847 ਕਰੋੜ ਰਹੀਆਂ ਤੇ ਕੁੱਲ ਅਗਾਊਂ ਰਕਮਾਂ 60637 ਕਰੋੜ ਰਹੀਆਂ।