ਬਲਾਤਕਾਰ ਮਾਮਲੇ 'ਚ ਫਸਿਆ ਪੰਜਾਬੀ ਗਾਇਕ
ਏਬੀਪੀ ਸਾਂਝਾ | 19 Jul 2018 03:49 PM (IST)
ਸੰਕੇਤਕ ਤਸਵੀਰ
ਨਵੀਂ ਦਿੱਲੀ: ਪੰਜਾਬੀ ਗਾਇਕ ਅਮਨਦੀਪ ਸਿੰਘ ਲਾਂਬਾ ਵਿਰੁੱਧ ਦਿੱਲੀ ਵਿੱਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਲਾਂਬਾ ਵਿਰੁੱਧ ਸ਼ਿਕਾਇਤ ਦਿੱਲੀ ਦੀ ਸਮਾਗਮ ਪ੍ਰਬੰਧਨ ਕੰਪਨੀ ਵਿੱਚ ਕੰਮ ਕਰਨ ਵਾਲੀ ਔਰਤ ਨੇ ਦਿੱਤੀ ਹੈ। ਪੁਲਿਸ ਨੇ ਗਾਇਕ ਵਿਰੁੱਧ ਆਈਪੀਸੀ ਦੀ ਧਾਰਾ 376 ਤਹਿਤ ਦੱਖਣ ਦਿੱਲੀ ਦੇ ਮਹਿਰੌਲੀ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਅਮਨਦੀਪ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਧੋਖਾ ਕੀਤਾ ਹੈ। ਹਾਲਾਂਕਿ, ਇਹ ਮਾਮਲਾ ਜੁਲਾਈ ਦੇ ਪਹਿਲੇ ਹਫ਼ਤੇ ਹੀ ਦਰਜ ਹੋ ਗਿਆ ਸੀ, ਪਰ ਲਾਂਬਾ ਨੂੰ ਅਦਾਲਤ ਤੋਂ 18 ਜੁਲਾਈ ਤਕ ਦੀ ਮੋਹਲਤ ਮਿਲ ਗਈ ਸੀ ਤੇ ਇਸ ਤੋਂ ਬਾਅਦ ਉਹ ਪੜਤਾਲ ਵਿੱਚ ਸ਼ਾਮਲ ਹੋਵੇਗਾ। ਪੁਲਿਸ ਨੇ ਪੀੜਤਾ ਦੇ ਬਿਆਨ ਦਰਜ ਕਰ ਲਏ ਹਨ ਤੇ ਉਸ ਦਾ ਮੈਡੀਕਲ ਵੀ ਕਰਵਾ ਲਿਆ ਹੈ।