ਗ੍ਰੇਟਰ ਨੌਇਡਾ: ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੌਇਡਾ 'ਚ ਸਥਿਤ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਪਲਾਂਟ 'ਚ ਤੇਂਦੁਏ ਤੋਂ ਬਾਅਦ ਹੁਣ ਕਈ ਫੁੱਟ ਲੰਬਾ ਅਜਗਰ ਮਿਲਿਆ ਹੈ। ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।


ਅਜਗਰ ਦਿਖਾਈ ਦੇਣ ਮਗਰੋਂ ਵਣ ਵਿਭਾਗ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਗਈ। ਮੌਕੇ 'ਤੇ ਪਹੁੰਚੇ ਵਣ ਅਧਿਕਾਰੀਆਂ ਨੇ ਅਜਗਰ ਕਾਬੂ ਕੀਤਾ ਤੇ ਜੰਗਲ 'ਚ ਜਾਕੇ ਛੱਡ ਦਿੱਤਾ ਗਿਆ। ਦੇਖੋ ਵੀਡੀਓ ਕਿਸ ਤਰ੍ਹਾਂ ਅਜਗਰ ਕਾਬੂ ਕੀਤਾ ਗਿਆ।





ਦੋ ਦਿਨ ਪਹਿਲਾਂ ਐਨਟੀਪੀਸੀ ਪਲਾਂਟ 'ਚ ਹੀ ਇਕ ਤੇਂਦੁਆ ਦਿਖਾਈ ਦਿੱਤਾ ਸੀ। ਇੱਥੇ ਲਾਏ ਗਏ ਟ੍ਰੈਪ ਕੈਮਰਿਆਂ 'ਚ ਤੇਂਦੁਏ ਦੀਆਂ ਤਸਵੀਰਾਂ ਕੈਦ ਹੋਈਆਂ। ਤੇਂਦੁਆਂ ਫੜਨ ਲਈ ਵਣ ਵਿਭਾਗ ਨੇ ਪਿੰਜਰਾ ਲਾਇਆ ਹੋਇਆ ਹੈ।


Apple ਨੇ ਲਾਂਚ ਕੀਤਾ iPhone 12 Pro Max, ਬਾਕਮਾਲ ਫੀਚਰਸ ਨਾਲ ਲੈਸ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ