ਅਸ਼ਵਨੀ ਤੇ ਰੋਹਿਤ ਦੀ ਥਾਂ ਟੀਮ ‘ਚ ਆਲ ਰਾਉਂਡਰ ਹਨੁਮਾ ਵਿਹਾਰੀ ਤੇ ਤੇਜ਼ ਗੇਂਦਬਾਜ਼ ਰਵਿੰਦਰ ਜਡੇਜਾ ਨੂੰ ਮੌਕਾ ਦਿੱਤਾ ਗਿਆ ਹੈ। ਪਹਿਲੇ ਟੈਸਟ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ੌ ਨੂੰ ਟੀਮ ‘ਚ ਸ਼ਾਮਲ ਕੀਤਾ ਜਾਵੇਗਾ ਪਰ ਇਹ ਖਿਡਾਰੀ ਅਜੇ ਵੀ ਟੀਮ ਤੋਂ ਬਾਹਰ ਹੀ ਹੈ।
ਭਾਰਤੀ ਟੀਮ ਨੇ ਐਡੀਲੇਡ ਟੈਸਟ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਪੁਜਾਰਾ ਨੂੰ ਛੱਡ ਬਾਕੀ ਬੱਲੇਬਾਜ਼ ਫੇਲ੍ਹ ਰਹੇ ਸੀ ਪਰ ਟੀਮ ਦੇ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਦੀ ਜਿੱਤ ਨੂੰ ਹਾਰ ‘ਚ ਬਦਲ ਦਿੱਤਾ। ਹੁਣ ਦੇਖਦੇ ਹਾਂ ਕਿ ਜਡੇਜਾ ਟੀਮ ‘ਚ ਕਿਵੇਂ ਦੀ ਭੂਮਿਕਾ ਨਿਭਾਉਂਦੇ ਹਨ। ਉਂਝ ਟੀਮ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਕਪਤਾਨ ਵਿਰਾਟ ਕੋਹਲੀ ਵੀ ਆਸਟ੍ਰੇਲੀਆ ਨੂੰ ਬੈੱਕਫੁੱਟ ‘ਤੇ ਲੈ ਕੇ ਆਉਣ ਦੀ ਹੀ ਪਲਾਨਿੰਗ ਕਰਨਗੇ।
ਭਾਰਤ ਦੀ ਦੂਜੇ ਟੈਸਟ ਲਈ 13 ਮੈਂਬਰੀ ਟੀਮ ‘ਚ ਵਿਰਾਟ ਕੋਹਲੀ (ਕਪਤਾਨ), ਮੁਰਲੀ ਵਿਜੈ, ਕੇਐਲ ਰਾਹੁਲ, ਚਤੇਸ਼ਵਰ ਪੁਜਾਰਾ, ਅਜਿੰਕੀਆ ਰਹਾਣੇ (ਉਪ ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ ਦੇ ਨਾਂ ਐਲਾਨ ਕੀਤੇ ਗਏ ਹਨ।