ਚੰਡੀਗੜ੍ਹ: ਕਾਂਗਰਗਸ ਦੀ ਕਮਾਨ ਰਾਹੁਲ ਗਾਂਧੀ ਦੇ ਹੱਥ ਆ ਗਈ ਹੈ। ਉਹ ਨਿਰਵਿਰੋਧ ਕਾਂਗਰਸ ਪ੍ਰਧਾਨ ਚੁਣੇ ਗਏ ਹਨ। ਉਹ 16 ਦਸੰਬਰ ਨੂੰ ਪ੍ਰਧਾਨਗੀ ਸੰਭਾਲ ਸਕਦੇ ਹਨ। ਸ੍ਰੀ ਰਾਮਚੰਦਰਨ ਮੁਤਾਬਕ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਨਿਯੁਕਤ ਕਰਨ ਸਬੰਧੀ ਸਰਟੀਫਿਕੇਟ 16 ਦਸੰਬਰ ਨੂੰ ਸੋਨੀਆ ਗਾਂਧੀ ਤੇ ਸੀਨੀਅਰ ਆਗੂਆਂ ਦੀ ਮੌਜੂਦਗੀ ’ਚ ਦਿੱਤਾ ਜਾਵੇਗਾ।
ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਤੋਂ ਮਹਿਜ ਦੋ ਦਿਨ ਪਹਿਲਾਂ ਰਾਹੁਲ ਗਾਂਧੀ ਦੀ ਤਾਜਪੋਸ਼ੀ ਹੋਵੇਗੀ ਕਰੀਬ ਅੱਧੀ ਸਦੀ ਤਕ ਦੇਸ਼ ’ਤੇ ਸ਼ਾਸਨ ਕਰਨ ਵਾਲੀ ਕਾਂਗਰਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ, ਉੱਥੇ ਨਹਿਰੂ-ਗਾਂਧੀ ਪਰਿਵਾਰ ਦੇ ਫਰਜ਼ੰਦ ਰਾਹੁਲ ਗਾਂਧੀ ਦੇ ਮੋਢਿਆਂ ’ਤੇ ਪਾਰਟੀ ਦਾ ਰੁਤਬਾ ਮੁੜ ਬਹਾਲ ਕਰਨ ਦੀ ਕਠਿਨ ਜ਼ਿੰਮੇਵਾਰੀ ਵੀ ਪੈ ਜਾਵੇਗੀ।