ਅਹਿਮਦਾਬਾਦ: ਗੁਜਰਾਤ ਚੋਣਾਂ ਨੂੰ ਲੈ ਕੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਖਿਲਾਫ ਹਮਲਾਵਰ ਰੁਖ ਅਪਣਾਇਆ ਹੋਇਆ ਹੈ। ਰਾਹੁਲ ਗਾਂਧੀ ਨੇ ਟਵੀਟ ਰਾਹੀਂ ਮਹਿੰਗਾਈ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ ਕਿ ਮਹਿੰਗੀ ਗੈਸ, ਮਹਿੰਗਾ ਰਾਸ਼ਨ, ਬੰਦ ਕਰੋ ਖੋਖਲਾ ਭਾਸ਼ਣ, ਕੰਮ ਦੇਵੋ ਵਰਨਾ ਖਾਲੀ ਕਰੋ ਸਿੰਘਾਸਣ। ਇਸ ਤੋਂ ਪਹਿਲਾਂ ਉਨ੍ਹਾਂ ਦਿੱਲੀ 'ਚ ਜੀਐਸਟੀ ਨੂੰ ਲੈ ਕੇ ਕੀਤੀ ਬੈਠਕ 'ਚ ਮੋਦੀ ਸਰਕਾਰ ਨੂੰ ਇਨ੍ਹਾਂ ਮਾਮਲਿਆਂ 'ਤੇ ਘੇਰਨ ਦੀ ਤਿਆਰੀ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ 'ਚ ਦੇਸ਼ ਸਾਹਮਣੇ ਮੋਦੀ ਸਰਕਾਰ ਨੇ ਬਹੁਤ ਵੱਡੀਆਂ ਸਮੱਸਿਆਵਾਂ ਪੈਦਾ ਕੀਤੀਆਂ ਹਨ।
ਦਰਅਸਲ ਰਾਹੁਲ ਨੂੰ ਪਤਾ ਹੈ ਕਿ ਲੋਕ ਇਨ੍ਹਾਂ ਮਸਲਿਆਂ 'ਤੇ ਹੀ ਮੋਦੀ ਸਰਕਾਰ ਤੋਂ ਤੰਗ ਹਨ ਤੇ ਇਨ੍ਹਾਂ 'ਤੇ ਹੀ ਚੋਣਾਂ ਦੌਰਾਨ ਮੋਦੀ ਨੂੰ ਘੇਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਨ੍ਹਾਂ 'ਤੇ ਕਾਂਗਰਸ ਨੇ ਆਪਣੀ ਮੁਹਿੰਮਾਂ ਵੀ ਚਲਾਈਆਂ ਹਨ। ਗੌਰਤਲਬ ਹੈ ਕਿ ਆਉਣ ਵਾਲੇ 9 ਨਵੰਬਰ ਨੂੰ ਨੋਟਬੰਦੀ ਨੂੰ ਇੱਕ ਸਾਲ ਹੋ ਰਿਹਾ ਹੈ। ਕਾਂਗਰਸ ਨੋਟਬੰਦੀ ਦੇ ਕਾਰਨ ਜਨਤਾ ਨੂੰ ਹੋਈ ਪ੍ਰੇਸ਼ਾਨੀ ਲਈ ਦੇਸ਼ ਭਰ 'ਚ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ।