ਨਵੀਂ ਦਿੱਲੀ: ਬਿਹਾਰ ਦੇ ਮੁਜ਼ੱਫਰਨਗਰ ਬਲਾਤਕਾਰ ਕਾਂਡ ਸਬੰਧੀ ਦਿੱਲੀ ਦੇ ਜੰਤਰ ਮੰਤਰ ’ਤੇ ਬੁਲਾਏ ਧਰਨੇ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਪੁੱਜੇ ਪਰ ਇਸ ਦੌਰਾਨ ਦੋਵੇਂ ਇਕੱਠੇ ਇੱਕੋ ਮੰਚ ’ਤੇ ਨਜ਼ਰ ਨਹੀਂ ਆਏ। ਇਸ ਧਰਨੇ ਵਿੱਚ ਵਿਰੋਧੀ ਧਿਰ ਨੇ ਇੱਕ ਵਾਰ ਫਿਰ ਇੱਕਜੁੱਟਤਾ ਦਿਖਾਈ।
ਖਾਸ ਗੱਲ਼ ਇਹ ਹੈ ਕਿ ਧਰਨੇ ਦੌਰਾਨ ਕੁਝ ਅਜਿਹਾ ਹੋਇਆ ਜਿਸ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਧਰਨੇ ਦੀਆਂ ਤਸਵੀਰ ਵਿੱਚ ਵੇਖਿਆ ਗਿਆ ਕਿ ਮੰਚ ’ਤੇ ਸਾਰੇ ਦਲਾਂ ਦੇ ਲੀਡਰ ਮੌਜੂਦ ਸਨ, ਪਰ ਜਦੋਂ ਰਾਹੁਲ ਮੰਚ ’ਤੇ ਆਏ ਤਾਂ ਕੇਜਰੀਵਾਲ ਮੰਚ ਤੋਂ ਗੈਰ ਹਾਜ਼ਰ ਸਨ ਤੇ ਜਦੋਂ ਕੇਜਰੀਵਾਲ ਮੰਚ ’ਤੇ ਆਏ ਤਾਂ ਰਾਹੁਲ ਗਾਂਧੀ ਮੰਚ ਤੋਂ ਗਾਇਬ ਹੋ ਗਏ।
ਜਦ ਰਾਹੁਲ ਗਾਂਧੀ ਮੰਚ ’ਤੇ ਗਏ ਤਾਂ ਕੇਜਰੀਵਾਲ ਧਰਨੇ ਤੋਂ ਜਾ ਚੁੱਕੇ ਸਨ। ਦੋਵਾਂ ਧਿਰਾਂ ਦੇ ਆਗੂਆਂ ਨੇ ਧਰਨੇ ਦੌਰਾਨ ਮੋਦੀ ਸਰਕਾਰ ’ਤੇ ਖੂਬ ਨਿਸ਼ਾਨੇ ਕੱਸੇ ਪਰ ਦੋਵੇਂ ਸਿਆਸਤਦਾਨ ਫਿਰ ਵੀ ਇਕੱਠੇ ਨਜ਼ਰ ਨਹੀਂ ਆਏ।
ਅਜਿਹੇ ਵਿੱਚ ਇਹ ਸਵਾਲ ਖੜਾ ਕੀਤਾ ਜਾ ਰਿਹਾ ਹੈ ਕਿ ਕੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਧਰਨੇ ਤੋਂ ਇਸ ਲਈ ਜਲਦੀ ਚਲੇ ਗਏ ਕਿਉਂਕਿ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਇੱਕੋ ਮੰਚ ’ਤੇ ਨਹੀਂ ਦਿਖਣਾ ਚਾਹੁੰਦੇ ਸੀ।