ਰਾਹੁਲ ਗਾਂਧੀ ਤੇ ਮਨਮੋਹਨ ਸਿੰਘ 10 ਨੂੰ ਆਉਣਗੇ ਮੁਹਾਲੀ
ਏਬੀਪੀ ਸਾਂਝਾ | 05 Dec 2018 02:39 PM (IST)
ਚੰਡੀਗੜ੍ਹ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 10 ਦਸੰਬਰ ਨੂੰ ਮੁਹਾਲੀ ਆਉਣਗੇ। ਦੋਵੇਂ ਲੀਡਰ 'ਨਵਜੀਵਨ' ਅਖ਼ਬਾਰ ਦੇ ਰੀ-ਲਾਂਚ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਮੁਹਾਲੀ ਪੁੱਜ ਰਹੇ ਹਨ। ਲਾਂਚ ਪ੍ਰੋਗਰਾਮ ਮੁਹਾਲੀ ਦੇ ਸਪੋਰਟਸ ਸਟੇਡੀਅਮ ਵਿੱਚ ਕਰਵਾਇਆ ਜਾਏਗਾ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਇਹ ਪ੍ਰੋਗਰਾਮ ਕਰਵਾਉਣ ਦੀ ਯੋਜਨਾ ਸੀ ਪਰ ਕਾਂਗਰਸ ਪਾਰਟੀ ਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਪ੍ਰੋਗਰਾਮ ਦੀ ਥਾਂ ਬਦਲ ਕੇ ਮੁਹਾਲੀ ਕਰਨ ਦਾ ਫੈਸਲਾ ਕੀਤਾ ਹੈ।