ਚੰਡੀਗੜ੍ਹ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਤਿੰਨ ਦਿਨਾਂ ਦੇ ਨਿੱਜੀ ਦੌਰੇ ’ਤੇ ਗੋਆ ਪੁੱਜੇ ਹੋਏ ਹਨ। ਇਸ ਦੌਰਾਨ ਦੋਵੇਂ ਜਣਿਆਂ ਨੇ ਗੋਆ ਦੇ ਮਸ਼ਹੂਰ ‘ਫਿਸ਼ਰਮੈਨਸ ਰੈਫ’ ਰੇਸਤਰਾਂ ਵਿੱਚ ਖਾਣੇ ਦਾ ਆਨੰਦ ਮਾਣਿਆ। ਰਾਹੁਲ ਤੇ ਸੋਨੀਆ ਗਾਂਧੀ ਨੂੰ ਅਚਾਨਕ ਰੇਸਤਰਾਂ ਵਿੱਚ ਵੇਖ ਕੇ ਬਾਕੀ ਗਾਹਕ ਹੈਰਾਨ ਰਹਿ ਗਏ।

ਇਸ ਦੌਰਾਨ ਰਾਹੁਲ ਗਾਂਧੀ ਨੇ ਰੇਸਤਰਾਂ ਵਿੱਚ ਮੌਜੂਦ ਕੁਝ ਲੋਕਾਂ ਨਾਲ ਫੋਟੋਆਂ ਵੀ ਖਿਚਵਾਈਆਂ। ਗੋਆ ਦੀ ਰਹਿਣ ਵਾਲੀ ਡੈਂਟਿਸਟ ਰਚਨਾ ਫਰਨਾਂਡਿਸ ਨੇ ਦੱਸਿਆ ਕਿ ਰਾਹੁਲ ਤੇ ਸੋਨੀਆ ਬਗੈਰ ਕਿਸੇ ਸੁਰੱਖਿਆ ਦੇ ਰੇਸਤਰਾਂ ਵਿੱਚ ਖਾਣਾ ਖਾ ਰਹੇ ਸੀ। ਜਦੋਂ ਉਸ ਨੇ ਰਾਹੁਲ ਨੂੰ ਉਸ ਨਾਲ ਫੋਟੋ ਖਿਚਵਾਉਣ ਲਈ ਕਿਹਾ ਤਾਂ ਰਾਹੁਲ ਨੇ ਜਵਾਬ ਦਿੱਤਾ ਕਿ ਬਿੱਲ ਭਰਨ ਬਾਅਦ ਫੋਟੋ ਖਿਚਵਾਵਾਂਗੇ। ਇਸ ਪਿੱਛੋਂ ਰਾਹੁਲ ਨੇ ਖਾਣੇ ਦਾ ਬਿੱਲ ਭਰਿਆ ਤੇ ਰਚਨਾ ਨਾਲ ਫੋਟੋ ਖਿਚਵਾਈ। ਰਚਨਾ ਨੇ ਕਿਹਾ ਕਿ ਰਾਹੁਲ ਗਾਂਧੀ ਸਿਆਸਤ ਦੀ ਬੁਰੀ ਦੁਨੀਆ ਵਿੱਚ ਬੇਹੱਦ ਚੰਗੇ ਇਨਸਾਨ ਹਨ।



ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਸੋਨੀਆ ਗਾਂਧੀ ਚੌਥੀ ਵਾਰ ਛੁੱਟੀਆਂ ਮਨਾਉਣ ਲਈ ਗੋਆ ਪੁੱਜੇ ਹਨ ਜਦਕਿ ਰਾਹੁਲ ਗਾਂਧੀ 2017 ਵਿੱਚ ਨਵੇਂ ਸਾਲ ਦੇ ਜਸ਼ਨ ਦੌਰਾਨ ਆਪਣੀ ਮਾਂ ਨਾਲ ਗੋਆ ਪੁੱਜੇ ਸੀ। ਕਾਂਗਰਸ ਵੱਲੋਂ ਦੱਸਿਆ ਗਿਆ ਹੈ ਕਿ ਇਸ ਛੁੱਟੀਆਂ ਦੌਰਾਨ ਦੋਵੇਂ ਜਣੇ ਪਾਰਟੀ ਦੇ ਕਿਸੇ ਅਧਿਕਾਰੀ ਨਾਲ ਕਿਸੇ ਤਰ੍ਹਾਂ ਦੀ ਬੈਠਕ ਨਹੀਂ ਕਰਨਗੇ ਕਿਉਂਕਿ ਇਹ ਉਨ੍ਹਾਂ ਦਾ ਵਿਅਕਤੀਗਤ ਦੌਰਾ ਹੈ।