ਅਹਿਮਦਾਬਾਦ: ਪਾਟੀਦਾਰ ਰਾਖਵਾਂਕਰਨ ਅੰਦੋਲਨ ਦੇ ਲੀਡਰ ਹਾਰਦਿਕ ਪਟੇਲ ਨੇ ਐਤਵਾਰ ਨੂੰ ਆਪਣੇ ਬਚਪਨ ਦੀ ਦੋਸਤ ਕਿੰਜਲ ਪਾਰਿਖ ਨਾਲ ਵਿਆਹ ਕਰਾ ਲਿਆ। ਪਾਟੀਦਾਰ ਅਨਾਮਤ ਅੰਦੋਲਨ ਕਮੇਟੀ (ਪਾਸ) ਦੇ ਲੀਡਰ ਹਾਰਦਿਕ ਪਟੇਲ ਨੇ ਜ਼ਿਲ੍ਹਾ ਸੁਰੇਂਦਰ ਨਗਰ ਦੇ ਪਿੰਡ ਦਿਗਸਰ ਵਿੱਚ ਮੰਦਰ ’ਚ ਕਰੀਬੀ ਰਿਸ਼ਤੇਦਾਰਾਂ ਤੇ ਮਿੱਤਰਾਂ ਦੀ ਮੌਜੂਦਗੀ ਵਿੱਚ ਕਿੰਜਲ ਪਾਰਿਖ ਨਾਲ ਵਿਆਹ ਕਰਵਾਇਆ। ਪਾਟੀਦਾਰ ਰਾਖਵਾਂਕਰਨ ਅੰਦੋਲਨ ਦੌਰਾਨ ਹਾਰਦਿਕ ਪਟੇਲ ਨੇ ਗੁਜਰਾਤ ਵਿੱਚ ਬੀਜੇਪੀ ਨੂੰ ਵਖਤ ਪਾ ਦਿੱਤਾ ਸੀ।
ਇਸ ਮੌਕੇ ਹਾਰਦਿਕ ਨੇ ਕਿਹਾ ਕਿ ਇਹ ਉਸ ਦੇ ਜੀਵਨ ਦੀ ਦੂਜੀ ਪਾਰੀ ਦੀ ਸ਼ੁਰੂਆਤ ਹੈ। ਉਸ ਨੇ ਕਿਹਾ ਕਿ ਉਸ ਦਾ ਸੰਕਲਪ ਹੈ ਕਿ ਹਰ ਕਿਸੇ ਨੂੰ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਦੇਸ਼ ਦੇ ਨਵਨਿਰਮਾਣ ਲਈ ਇੱਕਜੁਟ ਹੋ ਕੇ ਲੜਨ ਦਾ ਸੰਪਲਪ ਲਿਆ ਹੈ। ਉਸ ਨੇ ਕਿਹਾ ਕਿ ਸੱਚ, ਲੋਕਾਂ ਅਤੇ ਬਰਾਬਰੀ ਦੇ ਅਧਿਕਾਰ ਲਈ ਉਹ ਆਖ਼ਰੀ ਸਾਹ ਤਕ ਲੜੇਗਾ।
ਪਟੇਲ ਨੇ ਦੱਸਿਆ ਕਿ ਕਿੰਜਲ ਤੇ ਉਹ ਲੰਮੇ ਸਮੇਂ ਤੋਂ ਪ੍ਰੇਮ ਸਬੰਧਾਂ ਵਿੱਚ ਸਨ। ਇਸ ਲਈ ਦੋਵਾਂ ਦੇ ਪਰਿਵਾਰਾਂ ਨੇ ਉਨ੍ਹਾਂ ਦਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਪਾਰਿਖ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ। ਦੋਵੇਂ ਜਣੇ ਜ਼ਿਲ੍ਹਾ ਅਹਿਮਦਾਬਾਦ ਦੇ ਵਿਰਾਮਗਾਮ ਦੇ ਰਹਿਣ ਵਾਲੇ ਹਨ। ਕਿੰਜਲ ਦਾ ਪਰਿਵਾਰ ਸੂਰਤ ਦਾ ਰਹਿਣ ਵਾਲਾ ਹੈ।