ਨਵੀਂ ਦਿੱਲੀ: ਬੀਤੇ ਦਿਨੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸ ‘ਚ ਉਨ੍ਹਾਂ ਨੇ ਆਪਣੀ ਚੱਲ-ਅਚੱਲ ਸੰਪਤੀ ਦਾ ਬਿਓਰਾ ਦਿੱਤਾ ਹੈ। ਨਾਮਜ਼ਦਗੀ ਪੱਤਰ ਮੁਤਾਬਕ ਪਿਛਲੇ ਪੰਜ ਸਾਲਾ ‘ਚ ਰਾਹੁਲ ਦੀ ਜਾਇਦਾਦ 9.4 ਕਰੋੜ ਰੁਪਏ ਤੋਂ 15.88 ਕਰੋੜ ਰੁਪਏ ਹੋ ਗਈ ਹੈ। ਯਾਨੀ ਉਸ ਦੀ ਜਾਈਦਾਦ ‘ਚ ਕੁਲ 6.48 ਕਰੋੜ ਰੁਪਏ ਦਾ ਇਜ਼ਾਫਾ ਹੋਇਆ ਹੈ। ਇਸ ‘ਚ ਖਾਸ ਗੱਲ ਹੈ ਕਿ ਰਾਹੁਲ ਨੇ ਪੰਜ ਲੱਖ ਰੁਪਏ ਦਾ ਲੋਨ ਆਪਣੀ ਮਾਂ ਸੋਨੀਆ ਗਾਂਧੀ ਤੋਂ ਵੀ ਲਿਆ ਹੋਇਆ ਹੈ।

ਹਲਫਨਾਮੇ ਮੁਤਾਬਕ ਰਾਹੁਲ ਗਾਂਧੀ ਕੋਲ 5,80,58,799 ਕਰੋੜ ਰੁਪਏ ਦੀ ਚੱਲ ਅਤੇ 10,08,18,284 ਕਰੋੜ ਰੁਪਏ ਦੀ ਅਚੱਲ ਸੰਪਤੀ ਹੈ। ਹਲਫਨਾਮੇ ‘ਚ ਰਾਹੁਲ ਨੇ ਦੱਸਿਆ ਕਿ ਉਸ ਕੋਲ ਕੋਈ ਕਾਰ ਨਹੀ ਹੈ  ਨਾਲ ਹੀ ਉਸ ‘ਤੇ ਬਾਕੀ ਬੈਂਕਾਂ ਅਤੇ ਆਰਥਿਖ ਸੰਸਥਾਨਾਂ ਦਾ 72 ਲੱਖ ਰੁਪਏ ਦਾ ਲੋਨ ਹੈ।



ਜੇਕਰ ਰਾਹੁਲ ਖਿਲਾਫ ਚਲ ਰਹੇ ਮਾਮਲਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਨਾਂਅ ਪੰਜ ਮਾਮਲਿਆਂ ‘ਚ ਦਰਜ ਹੈ। ਇਨ੍ਹਾਂ ‘ਚ 2 ਕੇਸ ਮਹਾਰਾਸ਼ਟਰ ‘ਚ ਦਰਜ ਹਨ ਅਤੇ ਝਾਰਖੰਡ, ਅਸਮ, ਅਤੇ ਨਵੀਂ ਦਿੱਲੀ ‘ਚ ਇੱਕ-ਇੱਕ ਕੇਸ ਦਰਜ ਹੈ।