ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਅੱਖ ਮਾਰਨ ਕਰਕੇ ਸੁਰਖੀਆਂ 'ਚ ਹਨ। ਕਿਸੇ ਵੇਲੇ ਅੱਖ ਮਾਰ ਕੇ ਦੁਨੀਆ ਨੂੰ ਦੀਵਾਨਾ ਬਣਾਉਣ ਵਾਲੀ ਪ੍ਰਿਆ ਪ੍ਰਕਾਸ਼ ਦੀ ਤਰ੍ਹਾਂ ਅੱਜ ਸੰਸਦ 'ਚ ਰਾਹੁਲ ਗਾਂਧੀ ਨੇ ਅੱਖ ਮਾਰੀ ਤਾਂ ਲੋਕਾਂ ਨੂੰ ਉਨ੍ਹਾਂ ਦਾ ਇਹ ਅੰਦਾਜ਼ ਕਾਫੀ ਪਸੰਦ ਆਇਆ।

ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਦੀਆਂ ਅੱਖ ਮਾਰਦੇ ਦੀਆਂ ਤਸਵੀਰਾਂ ਤੇ ਵੀਡੀਓ ਖੂਬ ਵਾਇਰਲ ਹੋਏ ਹਨ। ਇਹ ਦੇਖ ਕੇ ਪ੍ਰਿਆ ਪ੍ਰਕਾਸ਼ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਮੇਰਾ ਹੀ ਸਿਗਨੇਚਰ ਸੀਨ ਸੀ।

ਦੱਸ ਦੇਈਏ ਕਿ ਅੱਜ ਟਵਿੱਟਰ ਤੇ ਟੌਪ ਦਸ 'ਚੋਂ ਪੰਜ ਟਰੈਂਡ ਰਾਹੁਲ ਗਾਂਧੀ ਦੇ ਹਨ। ਇਸ ਤੋਂ ਇਲਾਵਾ ਰਾਹੁਲ ਉਸ ਵੇਲੇ ਵੀ ਸੁਰਖੀਆਂ 'ਚ ਆਏ ਜਦੋਂ ਭਾਸ਼ਣ ਖਤਮ ਕਰਨ ਤੋਂ ਬਾਅਦ ਉਨ੍ਹਾਂ ਮੋਦੀ ਨੂੰ ਗਲੇ ਲਾ ਲਿਆ। ਲੋਕਾਂ ਨੇ ਰਾਹੁਲ ਦੇ ਅੱਖ ਮਾਰਨ ਵਾਲੇ ਵੀਡੀਓ ਦੀ ਪ੍ਰਿਆ ਪ੍ਰਕਾਸ਼ ਨਾਲ ਤੁਲਨਾ ਕਰਦਿਆਂ ਇਹ ਵੀ ਪੁੱਛਿਆ ਕਿ ਕੌਣ ਬਿਹਤਰ ਹੈ।

ਆਰਜੇਡੀ ਨੇਤਾ ਤੇਜੱਸਵੀ ਯਾਦਵ ਨੇ ਟਵੀਟ ਕੀਤਾ ਕਿ ਉੱਥੇ ਈ ਨਿਸ਼ਾਨਾ ਲਾਓ ਜਿੱਥੇ ਅਗਲੇ ਨੂੰ ਸਭ ਤੋਂ ਜ਼ਿਆਦਾ ਸੱਟ ਲੱਗੇ।

ਇੱਕ ਹੋਰ ਯੂਜ਼ਰ ਨੇ ਟਵਿੱਟਰ 'ਤੇ ਲਿਖਿਆ ਕਿ ਰਾਹੁਲ ਪ੍ਰਿਆ ਪ੍ਰਕਾਸ਼ ਤੋਂ ਬਿਹਤਰ ਅੱਖ ਮਾਰ ਸਕਦੇ ਹਨ ਤੇ ਮੁੰਨਾ ਭਾਈ ਤੋਂ ਵਧੀਆ ਤਰੀਕੇ ਗਲੇ ਲਾ ਸਕਦੇ ਹਨ ਤੇ ਇਹ ਦੇਖ ਲੱਗਦਾ ਹੈ ਕਿ ਜਲਦੀ ਹੀ ਉਨ੍ਹਾਂ ਨੂੰ ਆਸਕਰ ਮਿਲੇਗਾ।