ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ  ਸ਼ਨੀਵਾਰ ਨੂੰ ਕੇਰਲ ਦੌਰੇ ਦੇ ਦੂਜੇ ਦਿਨ ਆਪਣੇ ਸੰਸਦੀ ਖੇਤਰ ਵਾਇਨਾਡ ‘ਚ ਰੋਡ ਸ਼ੋਅ ਕੀਤਾ। ਉਹ ਵੋਟਰਾਂ ਦਾ ਧੰਨਵਾਦ ਕਰਨ ਕੇਰਲ ਦੇ ਤਿੰਨ ਦਿਨੀਂ ਦੌਰੇ ‘ਤੇ ਪੁੱਜੇ ਹੋਏ ਹਨ। ਰਾਹੁਲ ਨੇ ਰੋਡ ਸ਼ੋਅ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੋਦੀ ਜ਼ਹਿਰ ਦਾ ਇਸਤੇਮਾਲ ਕਰਦੇ ਹਨ ਤੇ ਉਹ ਇਸ ਖਿਲਾਫ ਲੜ੍ਹ ਰਹੇ ਹਾਂ।



ਰਾਹੁਲ ਨੇ ਕਿਹਾ ਕਿ ਮੋਦੀ ਨਫਰਤ, ਗੁੱਸੇ ਤੇ ਲੋਕਾਂ ਦੀ ਵੰਢ ਦੀ ਸਿਆਸਤ ਕਰਦੇ ਹਨ। ਚੋਣਾਂ ਜਿੱਤਣ ਲਈ ਝੂਠ ਬੋਲਦੇ ਹਨ। ਰਾਹੁਲ ਨੇ ਕਿਹਾ, “ਮੈਂ ਕਾਂਗਰਸ ਤੋਂ ਹਾਂ ਤੇ ਜਾਤ-ਧਰਮ ਤੇ ਵਿਚਾਰਧਾਰਾ ਦੇ ਵਾਇਨਾਡ ਦੇ ਹਰ ਇਨਸਾਨ ਲਈ ਮੇਰੇ ਦਰਵਾਜ਼ੇ ਹਮੇਸ਼ਾ ਖੁਲ੍ਹੇ ਹਨ। ਇਸ ਗੱਲ ਤੋਂ ਕੋਈ ਫਰਕ ਨਹੀ ਪੈਂਦਾ ਕਿ ਤੁਸੀ ਕਿਹੜੀ ਪਾਰਟੀ ਤੋ ਹੋ।'

ਕਾਂਗਰਸ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਮੱਲਾਪੁਰਮ ‘ਚ ਰੋਡ ਸ਼ੋਅ ਤੋਂ ਬਾਅਦ ਜਨਤਾ ਨੂੰ ਸੰਬੋਧਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਕੇਰਲ ਦੇ ਸੰਸਦ ਮੈਂਬਰ ਹਨ। ਇਹ ਉਨ੍ਹਾਂ ਦੀ ਜ਼ਿੰਮੇਦਾਰੀ ਹੈ ਕਿ ਉਹ ਨਾ ਸਿਰਫ ਵਾਇਨਾਡ ਸਗੋਂ ਪੂਰੇ ਕੇਰਲ ਦੇ ਨਾਗਰਿਕਾਂ ਨਾਲ ਜੁੜੇ ਮੁੱਦਿਆਂ ਨੂੰ ਆਵਾਜ਼ ਦੇਣ। ਵਾਇਨਾਡ ਦੇ ਲੋਕਾਂ ਦੀ ਆਵਾਜ਼ ਸੁਣਨਾ ਤੇ ਉਨ੍ਹਾਂ ਦੀ ਆਵਾਜ਼ ਬਣਨਾ ਹੀ ਉਨ੍ਹਾਂ ਦਾ ਫ਼ਰਜ਼ ਹੈ।