ਵਫ਼ਦ ‘ਚ ਰਾਹੁਲ ਗਾਂਧੀ ਤੋਂ ਇਲਾਵਾ ਡੀ. ਰਾਜਾ, ਗੁਲਾਮ ਨਬੀ ਆਜ਼ਾਦ, ਸ਼ਰਦ ਪਵਾਰ, ਮਨੋਜ ਝਾਅ ਅਤੇ ਮਜੀਦ ਮੈਮਨ ਸ਼ਾਮਲ ਸਨ। ਜੰਮ-ਕਸ਼ਮੀਰ ਦੇ ਸਥਾਨਕ ਪ੍ਰਸ਼ਾਸਨ ਨੇ ਸਾਰੇ ਲੀਡਰਾਂ ਨੂੰ ਆਪਣਾ ਦੌਰਾ ਰੱਦ ਕਰਨ ਦੀ ਸਲਾਹ ਦਿੱਤੀ ਸੀ। ਪ੍ਰਸ਼ਾਸਨ ਨੇ ਤਰਕ ਦਿੱਤਾ ਸੀ ਕਿ ਇਨ੍ਹਾਂ ਨਾਜ਼ੁਕ ਹਾਲਾਤ ਵਿੱਚ ਉਨ੍ਹਾਂ ਦੀ ਆਮਦ ਹੋਰਨਾਂ ਲਈ ਸਮੱਸਿਆ ਖੜ੍ਹੀ ਕਰ ਸਕਦੀ ਹੈ।
ਭਾਜਪਾ ਨੇ ਵਿਰੋਧੀ ਧਿਰਾਂ ਦੇ ਇਸ ਕਦਮ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਕਈ ਲੀਡਰਾਂ ਨੇ ਕਿਹਾ ਕਿ ਕਸ਼ਮੀਰ ਠੀਕ ਹੈ ਅਤੇ ਉੱਥੇ ਹਾਲਾਤ ਵੀ ਸਹੀ ਹੋ ਰਹੇ ਹਨ ਪਰ ਕਾਂਗਰਸ ਉੱਥੇ ਜਾ ਕੇ ਸ਼ਾਂਤੀ ਨਾਲ ਖਿਲਵਾੜ ਕਰ ਸਕਦੀ ਸੀ। ਇਸ ਮਾਮਲੇ 'ਤੇ ਕਾਂਗਰਸ ਦਾ ਤਰਕ ਸੀ ਕਿ ਜੇਕਰ ਕਸ਼ਮੀਰ ਵਿੱਚ ਸਭ ਕੁਝ ਠੀਕ ਹੈ ਤਾਂ ਉਨ੍ਹਾਂ ਨੂੰ ਰੋਕਿਆ ਕਿਓਂ ਜਾ ਰਿਹਾ ਹੈ। ਫਿਲਹਾਲ ਸਾਰੇ ਲੀਡਰਾਂ ਨੂੰ ਦਿੱਲੀ ਵਾਪਸ ਭੇਜ ਦਿੱਤਾ ਹੈ।