ਨਵੀਂ ਦਿੱਲੀ: ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਹੁਣ RSS ਨੂੰ ਸੰਘ ਪਰਿਵਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਆਰਐਸਐਸ (ਰਾਸ਼ਟਰੀ ਸਵੈਮਸੇਵਕ ਸੰਘ) ਨੂੰ ‘ਸੰਘ ਪਰਿਵਾਰ’ ਨਹੀਂ ਆਖਣਗੇ। ਉਨ੍ਹਾਂ ਦੋਸ਼ ਲਾਇਆ ਕਿ RSS ਵਿੱਚ ਔਰਤਾਂ ਤੇ ਬਜ਼ੁਰਗਾਂ ਦਾ ਕੋਈ ਆਦਰ-ਸਤਿਕਾਰ ਨਹੀਂ ਹੁੰਦਾ।
ਵਾਇਨਾਡ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ: ਮੇਰਾ ਮੰਨਣਾ ਹੈ ਕਿ RSS ਤੇ ਸਬੰਧਤ ਸੰਗਠਨਾਂ ਨੂੰ ‘ਸੰਘ ਪਰਿਵਾਰ’ ਕਹਿਣਾ ਠੀਕ ਨਹੀਂ। ਪਰਿਵਾਰ ਵਿੱਚ ਔਰਤਾਂ ਹੁੰਦੀਆਂ ਹਨ, ਬਜ਼ੁਰਗਾਂ ਲਈ ਆਦਰ–ਸਤਿਕਾਰ ਹੁੰਦਾ ਹੈ ਤੇ ਦਯਾ ਤੇ ਅਪਣੱਤ ਵਾਲੀ ਨਿੱਘ ਦੀ ਭਾਵਨਾ ਹੁੰਦੀ ਹੈ, ਜੋ RSS ’ਚ ਨਹੀਂ। ਹੁਣ RSS ਨੂੰ ‘ਸੰਘ ਪਰਿਵਾਰ’ ਨਹੀਂ ਆਖਾਂਗਾ।
<blockquote class="twitter-tweet"><p lang="hi" dir="ltr">मेरा मानना है कि RSS व सम्बंधित संगठन को संघ परिवार कहना सही नहीं- परिवार में महिलाएँ होती हैं, बुजुर्गों के लिए सम्मान होता, करुणा और स्नेह की भावना होती है- जो RSS में नहीं है।<br><br>अब RSS को संघ परिवार नहीं कहूँगा!</p>— Rahul Gandhi (@RahulGandhi) <a rel='nofollow'>March 25, 2021</a></blockquote> <script async src="https://platform.twitter.com/widgets.js" charset="utf-8"></script>
ਰਾਹੁਲ ਅਕਸਰ ਭਾਜਪਾ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਿਆਸੀ ਨਿਸ਼ਾਨੇ ’ਤੇ ਰੱਖਦੇ ਹਨ। ਹੁਣ ਵਾਰ-ਵਾਰ ਉਹ ਆਰਐੱਸਐੱਸ ਨੂੰ ਵੀ ਆਪਣੇ ਨਿਸ਼ਾਨੇ ’ਤੇ ਲੈਣ ਲੱਗੇ ਹਨ। ਇੱਕ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਪੁਲਿਸ ਨੂੰ ਵਿਸ਼ੇਸ਼ ਸ਼ਕਤੀ ਦੇਣ ਦੀ ਵਿਵਸਥਾ ਵਾਲਾ ਇੱਕ ਬਿੱਲ ਲੈ ਕੇ ਬਿਹਾਰ ਵਿਧਾਨ ਸਭਾ ’ਚ ਹੋਏ ਹੰਗਾਮੇ ਬਾਰੇ ਬੁੱਧਵਾਰ ਨੂੰ ਕਿਹਾ ਸੀ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਹੁਣ ਉੱਤੇ ‘ਆਰਐਸਐਸ-ਭਾਜਪਾ ਦੀ ਰੰਗਤ ਚੜ੍ਹ ਗਈ ਹੈ।’
ਰਾਹੁਲ ਨੇ ਆਪਣੇ ਟਵੀਟ ’ਚ ਲਿਖਿਆ ਸੀ ਕਿ ਬਿਹਾਰ ਵਿਧਾਨ ਸਭਾ ਦੀ ਸ਼ਰਮਨਾਕ ਘਟਨਾ ਤੋਂ ਸਪੱਸ਼ਟ ਹੈ ਕਿ ਮੁੱਖ ਮੰਤਰੀ ਪੂਰੀ ਤਰ੍ਹਾਂ ‘ਆਰਐਸਐਸ-ਭਾਜਪਾ ਮਯ ਹੋ ਚੁੱਕੇ ਹੈਂ।’ ਲੋਕਤੰਤਰ ਦਾ ਚੀਰ-ਹਰਨ ਕਰਨ ਵਾਲਿਆਂ ਨੂੰ ਸਰਕਾਰ ਅਖਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਵਿਰੋਧੀ ਧਿਰ ਲੋਕ-ਹਿਤ ਵਿੱਚ ਆਵਾਜ਼ ਉਠਾਉਂਦੀ ਰਹੇਗੀ। ਅਸੀਂ ਨਹੀਂ ਡਰਦੇ।