ਨਵੀਂ ਦਿੱਲੀ: ਦੇਸ਼ ’ਚ ਜਾਨਲੇਵਾ ਕੋਰੋਨਾ ਵਾਇਰਸ (Coronavirus) ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਇਸ ਵਾਇਰਸ ਦੀ ਵਧਦੀ ਲਾਗ ’ਚ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਫ਼ਿਲਹਾਲ ‘ਐਸਟ੍ਰਾਜੈਨੇਕਾ ਕੋਵੀਸ਼ੀਲਡ’ ਵੈਕਸੀਨ (covishield vaccine) ਦੀ ਬਰਾਮਦ ਉੱਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਪਾਬੰਦੀ ਅਗਲੇ ਹੁਕਮ ਤੱਕ ਜਾਰੀ ਰਹੇਗੀ। ਵੈਕਸੀਨ ਦੀ ਬਰਾਮਦ ਰੋਕਣ ਦਾ ਇੱਕ ਵੱਡਾ ਕਾਰਣ ਭਾਰਤ ’ਚ ਟੀਕਾਕਰਣ ਦੀ ਵਧਦੀ ਰਫ਼ਤਾਰ ਵੀ ਹੈ।


ਪਿੱਛੇ ਜਿਹੇ ਕਈ ਰਾਜਾਂ ਨੇ ਆਪਣੇ ਲਈ ਵੱਡੀ ਮਾਤਰਾ ’ਚ ਵੈਕਸੀਨ ਦੀ ਖ਼ੁਰਾਕ ਸਰਕਾਰ ਤੋਂ ਮੰਗੀ ਹੈ। ਹਾਲੇ ਦੇਸ਼ ਦੇ ਕਈ ਰਾਜਾਂ ਵਿੱਚ ਇਸ ਵਾਇਰਸ ਦੀ ਲਾਗ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇੰਝ ਆਉਂਦੇ ਕੁਝ ਹਫ਼ਤਿਆਂ ਦੌਰਾਨ ਵੈਕਸੀਨ ਦੀ ਘਰੇਲੂ ਮੰਗ ਵਿੱਚ ਵਾਧਾ ਹੋ ਸਕਦਾ ਹੈ।


ਦੱਸ ਦੇਈਏ ਕਿ ਵਿਸ਼ਵ ਸਿਹਤ ਸੰਗਠਨ (WHO) ਦੀ ਕੋਵੈਕਸ ਯੋਜਨਾ ਅਧੀਨ ਭਾਰਤ ਨੇ ਹੁਣ ਤੱਕ ਲਗਭਗ 76 ਦੇਸ਼ਾਂ ਵਿੱਚ ਵੈਕਸੀਨ ਦੀਆਂ ਛੇ ਕਰੋੜ ਤੋਂ ਵੱਧ ਖ਼ੁਰਾਕਾਂ ਭੇਜੀਆਂ ਹਨ। ਦੇਸ਼ ਵਿੱਚ ਇੱਕ ਅਪ੍ਰੈਲ ਤੋਂ 45 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀਆਂ ਜਾਣਗੀਆਂ।


ਭਾਰਤ ਨੇ ਮੰਗਲਵਾਰ ਨੂੰ 5 ਕਰੋੜ ਤੋਂ ਵੱਧ ਲਾਭਪਾਤਰੀਆਂ ਦੇ ਟੀਕਾਕਰਣ ਨਾਲ ਕੋਰੋਨਾ ਮਹਾਮਾਰੀ ਵਿਰੁੱਧ ਜੰਗ ਵਿੱਚ ਇੱਕ ਹੋਰ ਅਹਿਮ ਉਪਲਬਧੀ ਹਾਸਲ ਕੀਤੀ। ਸਿਹਤ ਮੁਲਾਜ਼ਮਾਂ ਲਈ 16 ਜਨਵਰੀ ਨੂੰ ਦੇਸ਼ ਪੱਧਰ ਉੱਤੇ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਸੀ ਤੇ ਦੋ ਫ਼ਰਵਰੀ ਤੋਂ ਫ਼੍ਰੰਟਲਾਈਨ ਕਰਮਚਾਰੀਆਂ ਦਾ ਟੀਕਾਕਰਣ ਸ਼ੁਰੂ ਕੀਤਾ ਗਿਆ ਸੀ।


ਇਹ ਵੀ ਪੜ੍ਹੋ: Punjab Farmers: ਪੰਜਾਬ ਦੇ ਕਿਸਾਨਾਂ 'ਤੇ ਨਵੀਂ ਮੁਸੀਬਤ, ਹੁਣ ਕਣਕ ਦੀ ਅਦਾਇਗੀ 'ਚ ਅੜਿੱਕਾ, ਕੈਪਟਨ ਤੇ ਮੋਦੀ ਸਰਕਾਰ ਦੇ ਫਸੇ ਸਿੰਗ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904