ਨਵੀਂ ਦਿੱਲੀ: ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਮਗਰੋਂ ਪ੍ਰਸ਼ਾਸਨ ਅਲਰਟ ਮੋਡ 'ਤੇ ਹੈ। ਕਿਸੇ ਵੀ ਤਰ੍ਹਾਂ ਦੀ ਮੁੜ ਹਿੰਸਾ ਨਾ ਹੋਵੇ, ਇਸ ਲਈ ਦਿੱਲੀ ਪੁਲਿਸ ਨੇ ਟਿੱਕਰੀ, ਸਿੰਘੂ ਤੇ ਗਾਜ਼ੀਪੁਰ ਬਾਰਡਰ 'ਤੇ ਸੁਰੱਖਿਆ ਤੇ ਬੈਰੀਕੇਡਿੰਗ ਬੇਹੱਦ ਮਜ਼ਬੂਤ ਕਰ ਦਿੱਤੀ ਹੈ। ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਲੋਹੇ ਤੇ ਸੀਮੇਂਟ ਦੀਆਂ ਕੰਧਾਂ ਬਣਾ ਦਿੱਤੀਆਂ ਹਨ।


ਇਸ ਮੁੱਦੇ ਨੂੰ ਰਾਜਨੀਤਕ ਬਣਾਉਣ ਲਈ ਕਾਂਗਰਸ ਵੀ ਐਕਸ਼ਨ ਵਿੱਚ ਆ ਗਈ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਨਿਸ਼ਾਨਾਂ ਵਿੰਨ੍ਹਿਆ ਹੈ। ਉਨ੍ਹਾਂ ਟਵੀਟ ਕਰਦੇ ਹੋਏ ਕਿਹਾ, "ਭਾਰਤ ਸਰਕਾਰ ਪੁਲਾਂ ਦਾ ਨਿਰਮਾਣ ਕਰੋ ਕੰਧਾਂ ਦਾ ਨਹੀਂ।"