ਆਜਮਗੜ੍ਹ : ਰਾਹੁਲ ਗਾਂਧੀ ਨੇ ਐਤਵਾਰ ਨੂੰ ਨਰੇਂਦਰ ਮੋਦੀ 'ਤੇ ਨਿਸ਼ਾਨਾ ਸਾਧਿਆ। ਇੱਥੇ ਰੈਲੀ ਵਿੱਚ ਸੰਬੋਧਨ ਕਰਦਿਆਂ ਉਨ੍ਹਾਂ ਨੇ ਲੋਕਾਂ ਨੂੰ ਪੁੱਛਿਆ,'ਕੀ ਨਰੇਂਦਰ ਮੋਦੀ ਨੇ ਕਿਸੇ ਕਿਸਾਨ ਨਾਲ ਫੋਟੋ ਖਿਚਵਾਈ ਹੈ?' ਨਹੀਂ, ਕਿਉਂਕਿ ਉਨ੍ਹਾਂ ਦੇ ਕੱਪੜੇ ਗੰਦੇ ਹੋ ਜਾਣਗੇ। ਉਨ੍ਹਾਂ ਦਾ 15 ਲੱਖ ਦਾ ਸੂਟ ਗੰਦਾ ਹੋ ਜਾਵੇਗਾ। ਇਹ ਹੀ ਕਾਰਨ ਹੈ ਕਿ ਉਹ ਤੁਹਾਡੇ ਵਿੱਚ ਨਹੀਂ ਆਉਂਦੇ, ਅਮਰੀਕਾ ਜਾਂਦੇ ਨੇ ਉਬਾਮਾ ਨੂੰ ਮਿਲਣ ਲਈ।

 

 

 

 

 

ਕਾਂਗਰਸ ਦੀ ਕਿਸਾਨ ਯਾਤਰਾ ਦਾ ਐਤਵਾਰ ਨੂੰ ਛੇਵਾਂ ਦਿਨ ਹੈ। ਇਸ ਦੌਰਾਨ ਰਾਹੁਲ ਨੇ ਆਜਮਗੜ੍ਹ ਤੋਂ ਇਲਾਵਾ ਮਉ ਤੇ ਗਾਜੀਪੁਰ ਵਿੱਚ ਵੀ ਰੈਲੀ ਕੀਤੀ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵਰਕਰਾਂ ਤੇ ਕਿਸਾਨਾਂ ਦੇ ਵਿੱਚ ਜਾ ਕੇ ਆਪਣੀ ਪਾਰਟੀ ਦਾ ਏਜੰਡਾ ਵੀ ਦੱਸਣਗੇ। ਦੱਸਣਯੋਗ ਹੈ ਕਿ ਰਾਹੁਲ ਦੀ ਕਿਸਾਨ ਯਾਤਰਾ ਦੇਵਰੀਆ ਦੇ ਰੁਦਰਪੁਰ ਤੋਂ ਸ਼ੁਰੂ ਹੋਈ ਸੀ, ਜੋ ਦਿੱਲੀ ਤੱਕ ਜਾਏਗੀ। ਦੇਵਰੀਆ ਦੇ ਰੁਦਰਪੁਰ ਵਿੱਚ ਰਾਹੁਲ ਨੇ ਖਾਟ ਸਭਾ ਵੀ ਕੀਤੀ ਸੀ ਜਿਸ ਵਿੱਚ 2000 ਮੰਜੀਆਂ ਲਾਈਆਂ ਗਈਆਂ ਸਨ।