ਤਿਰੂਵਨੰਤਪੁਰਮ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਸ਼ੁੱਕਰਵਾਰ ਨੂੰ ਵੋਟਰਾਂ ਦਾ ਧੰਨਵਾਦ ਕਰਨ ਲਈ ਆਪਣੇ ਸੰਸਦੀ ਖੇਤਰ ਵਾਇਨਾਡ ਜਾ ਰਹੇ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। ਰਾਹੁਲ ਗਾਂਧੀ ਨੇ ਕੇਰਲ ਤੇ ਉੱਤਰ ਪ੍ਰਦੇਸ਼ ਦੀਆਂ ਦੋ ਸੀਟਾਂ ਤੋਂ ਚੋਣ ਲੜੀ ਸੀ। ਇਸ ‘ਚ ਅਮੇਠੀ ਤੋਂ ਉਨ੍ਹਾਂ ਨੂੰ ਸਮ੍ਰਿਤੀ ਇਰਾਨੀ ਨੇ ਹਰਾ ਦਿੱਤਾ ਸੀ ਪਰ ਵਾਇਨਾਡ ‘ਚ ਉਨ੍ਹਾਂ ਨੇ ਜਿੱਤ ਦਰਜ ਕੀਤੀ ਸੀ।

ਆਪਣੇ ਤਿੰਨ ਦਿਨਾਂ ਦੇ ਦੌਰੇ ਦੀ ਜਾਣਕਾਰੀ ਰਾਹੁਲ ਗਾਂਧੀ ਨੇ ਟਵਿਟਰ ‘ਤੇ ਦਿੱਤੀ। ਉਹ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਕੇਰਲ ‘ਚ ਹੀ ਰਹਿਣਗੇ। ਜਿੱਥੇ ਉਹ ਅੱਜ ਮੱਲਾਪੁਰਮ ‘ਚ ਰੋਡ ਸ਼ੋਅ ਕਰਨਗੇ ਤੇ ਜਤਨਾ ਨੂੰ ਸੰਬੋਧਨ ਕਰਨਗੇ। ਸ਼ਨੀਵਾਰ ਨੂੰ ਉਹ ਵਾਇਨਾਡ ‘ਚ ਰੋਡ ਸ਼ੋਅ ਕਰਨਗੇ। ਰਾਹੁਲ ਨੇ ਦੱਸਿਆ ਕਿ ਤਿੰਨ ਦਿਨ ‘ਚ ਉਹ 15 ਥਾਂ ਸਵਾਗਤ ਸਮਾਗਮ ‘ਚ ਸ਼ਾਮਲ ਹੋਣਗੇ।


ਇਸ ਤੋਂ ਬਾਅਦ ਰਾਹੁਲ ਗਾਂਧੀ ਨੇ 24 ਮਈ ਨੂੰ ਵਾਇਨਾਡ ਦੀ ਜਨਤਾ ਦਾ ਧੰਨਵਾਦ ਕੀਤਾ ਸੀ। ਇਸ ਤੋਂ ਬਾਅਦ 31 ਮਈ ਨੂੰ ਉਨ੍ਹਾਂ ਨੇ ਮੁੱਖ ਮੰਤਰੀ ਪਿਨਰਈ ਵਿਜਇਨ ਨੂੰ ਚਿੱਠੀ ਲਿਖ ਵਾਇਨਾਡ ‘ਚ ਕਰਜ਼ ਕਰਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਜਾਣਕਾਰੀ ਮੰਗੀ ਸੀ।