ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਗੁਜ਼ਾਰਾ ਭੱਤੇ ਦੇ ਇੱਕ ਮਾਮਲੇ ਵਿੱਚ ਸੁਣਵਾਈ ਕਰਦਿਆਂ ਕਿਹਾ ਕਿ ਪਤਨੀ ਨੂੰ ਪਤੀ ਦੀ ਤਨਖ਼ਾਹ ਦਾ 30 ਫੀਸਦੀ ਹਿੱਸਾ ਮਿਲਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਜੇ ਪਰਿਵਾਰ ਵਿਚ ਕੋਈ ਹੋਰ ਨਿਰਭਰ ਨਹੀਂ ਹੈ ਤਾਂ ਪਤੀ ਦੀ ਕੁੱਲ ਆਮਦਨ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ ਜਿਸ ਵਿੱਚੋਂ ਇੱਕ ਹਿੱਸਾ ਪਤੀ ਦਾ ਅਤੇ ਦੂਜਾ ਹਿੱਸਾ ਪਤਨੀ ਨੂੰ ਮਿਲਣਾ ਚਾਹੀਦਾ ਹੈ।

ਹੁਕਮ ਦੀ ਸੁਣਵਾਈ ਕਰਦਿਆਂ ਬੈਂਚ ਦੇ ਜਸਟਿਸ ਸੰਜੀਵ ਸਚਦੇਵਾ ਨੇ ਹੇਠਲੀ ਅਦਾਲਤ ਦੇ ਉਹ ਹੁਕਮ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਪਟੀਸ਼ਨਰ-ਪਤਨੀ ਨੂੰ ਬਚਾਅ ਪੱਖ ਦੇ ਪਤੀ ਦੀ ਕੁੱਲ ਆਮਦਨ ਦਾ 15 ਫੀਸਦੀ ਗੁਜ਼ਾਰਾ ਭੱਤੇ ਵਜੋਂ ਦੇਣ ਦਾ ਹੁਕਮ ਦਿੱਤਾ ਗਿਆ ਸੀ। ਮਾਮਲੇ ਦੇ ਮੁਤਾਬਕ ਮਾਰਚ 2006 ਨੂੰ ਸੀਆਈਐਸਐਸ ਇੰਸਪੈਕਟਰ ਧਰਮੇਂਦਰ ਸਿੰਘ ਵਿਸ਼ਟ ਦਾ ਵਿਆਹ ਬਬਿਤਾ ਵਿਸ਼ਟ ਨਾਲ ਹੋਇਆ ਸੀ।

ਅਕਤੂਬਰ 2006 ਵਿੱਚ ਪਤੀ-ਪਤਨੀ ਨੇ ਵੱਖਰੇ ਤੌਰ 'ਤੇ ਰਹਿਣਾ ਸ਼ੁਰੂ ਕਰ ਦਿੱਤਾ। ਮਾਮਲਾ ਅਦਾਲਤ ਵਿੱਚ ਪਹੁੰਚਣ ਤੋਂ ਬਾਅਦ, ਅਦਾਲਤ ਨੇ ਸੀਪੀਸੀ 1973 ਵਿੱਚ ਸੈਕਸ਼ਨ 125 ਫਰਵਰੀ 2008 ਵਿੱਚ ਅੰਤਰਿਮ ਆਦੇਸ਼ ਪਾਸ ਕਰ ਦਿੱਤਾ। ਇਸ ਵਿੱਚ, ਪਤਨੀ ਨੂੰ ਆਪਣੇ ਪਤੀ ਦੀ ਕੁੱਲ ਆਮਦਨ ਦਾ 30 ਫੀਸਦੀ ਹਿੱਸੇ ਨੂੰ ਗੁਜ਼ਾਰਾ ਭੱਤੇ ਵਜੋਂ ਦੇਣ ਦਾ ਹੁਕਮ ਦਿੱਤਾ ਗਿਆ। ਟਰਾਇਲ ਕੋਰਟ ਵਿੱਚ ਸਬੂਤ ਪੇਸ਼ ਕਰਨ ਤੋਂ ਬਾਅਦ ਅਦਾਲਤ ਨੇ ਗੁਜ਼ਾਰਾ ਭੱਤਾ ਦੀ ਰਕਮ 30 ਤੋਂ ਘਟਾ ਕੇ 15 ਫੀਸਦੀ ਕਰ ਦਿੱਤੀ ਸੀ।

ਇਸ 'ਤੇ ਪਤਨੀ ਨੇ ਕਿਹਾ ਕਿ ਇਹ ਰਕਮ ਉਸ ਦੇ ਪਿਤਾ ਵੱਲੋਂ ਪਰਿਵਾਰ ਦੇ ਰੋਜ਼ਾਨਾ ਖਰਚਿਆਂ ਲਈ ਦਿੱਤੀ ਜਾਂਦੀ ਹੈ। ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਜਦ ਪਰਿਵਾਰ ਵਿੱਚ ਪਤੀ ਜਾਂ ਪਤਨੀ ਤੋਂ ਇਲਾਵਾ ਕੋਈ ਹੋਰ ਨਿਰਭਰ ਨਹੀਂ ਹੁੰਦਾ ਤਾਂ ਕੁੱਲ ਆਮਦਨ ਦੋ ਹਿੱਸਿਆਂ ਵਿੱਚ ਵੰਡੀ ਜਾਣੀ ਚਾਹੀਦੀ ਹੈ। ਇਸ ਵਿੱਚ ਇੱਕ ਹਿੱਸਾ ਨੂੰ ਪਤੀ ਕੋਲ ਰਹਿ ਜਾਏ ਤੇ ਦੂਸਰਾ ਹਿੱਸਾ ਪਤਨੀ ਨੂੰ ਜਾਣਾ ਚਾਹੀਦਾ ਹੈ।