ਨਵੀਂ ਦਿੱਲੀਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਦੋ ਦਿਨੀਂ ਦੌਰੇ ‘ਤੇ ਆਪਣੇ ਸੰਸਦੀ ਖੇਤਰ ਕੇਰਲ ਦੇ ਵਾਇਨਾਡ ਜਾਣਗੇ। ਜਿੱਥੇ ਰਾਹੁਲ ਵੋਟਰਾਂ ਦਾ ਧੰਨਵਾਦ ਕਰਨਗੇ। ਲੋਕਸਭਾ ਚੋਣਾਂ 2019 ‘ਚ ਵਾਇਨਾਡ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਇਹ ਰਾਹੁਲ ਦਾ ਪਹਿਲਾ ਦੌਰਾ ਹੈ।


ਰਾਹੁਲ ਗਾਂਧੀ ਦੇ ਵਾਇਨਾਡ ਦਫਤਰ ਤੋਂ ਟਵੀਟ ਕੀਤਾ, “ਕਾਂਗਰਸ ਪ੍ਰਧਾਨ ਅਤੇ ਵਾਇਨਾਡ ਤੋਂ ਚੁਣੇ ਗਏ ਸੰਸਦੀ ਮੈਂਬਰ ਰਾਹੁਲ ਗਾਂਧੀ ਲੋਕਾਂ ਦਾ ਪਿਆਰ ਅਤੇ ਸਨਮਾਨ ਦਾ ਧੰਨਵਾਦ ਕਰਨ ਲਈ ਅਤੇ ਜੂਨ ਨੂੰ ਆਪਣੇ ਚੁਣੇ ਗਏ ਸੰਸਦੀ ਖੇਤਰ ਦਾ ਦੌਰਾ ਕਰਨਗੇ।”


ਕਾਂਗਰਸ ਨੇਤਾਵਾਂ ਮੁਤਾਬਕ ਰਾਹੁਲ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਵਾਇਨਾਡ ਦੇ ਸਾਰੇ ਸੱਤ ਵਿਧਾਨਸਭਾ ਖੇਤਰਾਂ ਦਾ ਦੌਰਾ ਕਰਨਗੇ। ਵਾਇਨਾਡ ਤੋਂ ਰਾਹੁਲ ਗਾਂਧੀ ਚਾਰ ਲੱਖ ਤੋਂ ਵੀ ਜ਼ਿਆਦਾ ਵੋਟਾਂ ਤੋਂ ਜਿੱਤੇ ਸੀ। ਇਸ ਵਾਰ ਰਾਹੁਲ ਨੇ ਦੋ ਲੋਕ ਸਭਾ ਸੀਟਾਂ ਤੋਂ ਚੋਣ ਲੜੀ ਸੀ ਜਿਸ ‘ਚ ਉਹ ਅਮੇਠੀ ਤੋਂ ਹਾਰ ਗਏ ਸੀ।