ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਖੇਤੀ ਬਿੱਲ ਨੂੰ ਲੈਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਇਨ੍ਹਾਂ ਬਿੱਲਾਂ ਨੂੰ ਕਿਸਾਨਾਂ ਲਈ ਮੌਤ ਦਾ ਫਰਮਾਨ ਦੱਸਿਆ। ਉਨਾਂ ਕਿਹਾ ਕਿ ਜੋ ਕਿਸਾਨ ਧਰਤੀ ਜ਼ਰੀਏ ਸੋਨਾ ਉਗਾਉਂਦਾ ਹੈ, ਮੋਦੀ ਸਰਕਾਰ ਦਾ ਘੁਮੰਡ ਉਸ ਨੂੰ ਖੂਨ ਦੇ ਹੰਝੂ ਰਵਾਉਂਦੀ ਹੈ।


ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ, 'ਜੋ ਕਿਸਾਨ ਧਰਤੀ ਤੋਂ ਸੋਨਾ ਉਗਾਉਂਦਾ ਹੈ, ਮੋਦੀ ਸਰਕਾਰ ਦਾ ਘੁਮੰਡ ਉਸ ਨੂੰ ਖੂਨ ਦੇ ਹੰਝੂ ਰਵਾਉਂਦਾ ਹੈ। ਰਾਜਸਭਾ 'ਚ ਅੱਜ ਜਿਸ ਤਰ੍ਹਾਂ ਖੇਤੀ ਬਿੱਲ ਦੇ ਰੂਪ 'ਚ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਮੌਤ ਦਾ ਫਰਮਾਨ ਕੱਢਿਆ ਹੈ, ਉਸ ਤੋਂ ਲੋਕਤੰਤਰ ਸ਼ਰਮਿੰਦਾ ਹੈ।'





ਵਿਰੋਧੀ ਧਿਰ ਦੇ ਜ਼ੋਰਦਾਰ ਹੰਗਾਮੇ ਦੇ ਵਿਚ ਰਾਜਸਭਾ ਨੇ ਸਾਰੇ ਖੇਤੀ ਬਿੱਲਾਂ ਨੂੰ ਪਾਸ ਕਰ ਦਿੱਤਾ। ਹਾਲਾਂਕਿ ਇਨ੍ਹਾਂ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਤੋਂ ਹੀ ਵਿਰੋਧੀ ਦਲਾਂ ਦੀਆਂ ਤਿੱਖੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।


ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਬਾਹੂਬਲੀ ਮੋਦੀ ਸਰਕਾਰ ਨੇ ਜ਼ਬਰੀ ਕਿਸਾਨ ਬਿੱਲ ਨੂੰ ਪਾਸ ਕਰਾਇਆ ਹੈ। ਇਸ ਤੋਂ ਜ਼ਿਆਦਾ ਕਾਲਾ ਦਿਨ ਕੁਝ ਹੋ ਨਹੀਂ ਸਕਦਾ ਹੈ। ਦੇਸ਼ ਦਾ ਕਿਸਾਨ ਮੋਦੀ ਸਰਕਾਰ ਨੂੰ ਕਦੇ ਮਾਫ ਨਹੀਂ ਕਰੇਗਾ।


ਖੇਤੀ ਬਿੱਲ ਰੋਕਣ ਲਈ ਬਾਦਲਾਂ ਦੀ ਰਾਸ਼ਟਰਪਤੀ ਨੂੰ ਅਪੀਲ, ਦਸਤਖਤ ਨਾ ਕਰਨ ਦੀ ਗੁਹਾਰ

ਸੜਕਾਂ 'ਤੇ ਕਿਸਾਨ ਪਰ ਮੋਦੀ ਦਾ ਮੁੜ ਤੋਂ ਦਾਅਵਾ: MSP ਜਾਰੀ ਰਹੇਗੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ