ਮੁੰਬਈ: ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ। ਇਸ ਤੋਂ ਬਾਅਦ ਹੁਣ ਰਾਹੁਲ ਗਾਂਧੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਰਾਹੁਲ ਦਿੱਲੀ ਦੇ ਮਲਟੀਪਲੈਕਸ ਦੇ ਸਿਨੇਮਾ ਹੌਲ ‘ਚ ਬੈਠੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਵਾਇਰਲ ਵੀਡੀਓ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਆਯੁਸ਼ਮਾਨ ਖੁਰਾਨਾ ਦੀ ਹਾਲ ਹੀ ‘ਚ ਰਿਲੀਜ਼ ਫ਼ਿਲਮ ‘ਆਰਟੀਕਲ 15’ ਦੇਖ ਰਹੇ ਹਨ।

ਇਹ ਵੀਡੀਓ ਉਨ੍ਹਾਂ ਦੇ ਨਾਲ ਥਿਏਟਰ ‘ਚ ਬੈਠੇ ਕਿਸੇ ਦਰਸ਼ਕ ਨੇ ਬਣਾ ਕੇ ਅਪਲੋਡ ਕੀਤੀ ਹੈ। ਰਾਹੁਲ ਨੂੰ ਇਸ ਵੀਡੀਓ ‘ਚ ਦੇਖ ਲੋਕਾਂ ਦੇ ਇਸ ‘ਤੇ ਮਜ਼ੇਦਾਰ ਕੁਮੈਂਟ ਆ ਰਹੇ ਹਨ। ਲੋਕਾਂ ਨੂੰ ਰਾਹੁਲ ਦਾ ਆਮ ਲੋਕਾਂ ਦੀ ਤਰ੍ਹਾਂ ਫ਼ਿਲਮ ਦੇਖਣਾ ਪਸੰਦ ਆਇਆ। ਉਨ੍ਹਾਂ ਨੇ ਇਸ ਗੱਲ ‘ਤੇ ਰਾਹੁਲ ਦੀ ਤਾਰੀਫ ਵੀ ਕੀਤੀ। ਲੋਕਾਂ ਨੇ ਉਨ੍ਹਾਂ ਦੇ ਇਸ ਅੰਦਾਜ਼ ਨੂੰ ਸਾਦਾ ਜੀਵਨ ਤੇ ਉੱਚ ਸੋਚ ਵਾਲਾ ਕਦਮ ਦੱਸਿਆ।


ਆਯੁਸ਼ਮਾਨ ਸਟਾਰਰ ਫ਼ਿਲਮ ‘ਆਰਟੀਕਲ 15’ ਦਾ ਡਾਇਰੈਕਸ਼ਨ ਅਨੁਭਵ ਸਿਨ੍ਹਾ ਨੇ ਕੀਤਾ ਹੈ। ਇਸ ‘ਚ ਦੇਸ਼ ਨੂੰ ਇੱਕ ਖਾਸ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਦੇਸ਼ ਸਵਿਧਾਨ ਮੁਤਾਬਕ ਚੱਲੇਗਾ ਤੇ ਸਵਿਧਾਨ ਦੇਸ਼ ਦੇ ਹਰ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਦਿੰਦੀ ਹੈ।