Corona in India: ਦੇਸ਼ ਨੂੰ ਕਰੋਨਾ ਮਹਾਮਾਰੀ ਨੇ ਝੰਜੋੜ ਸੁੱਟਿਆ ਹੈ। ਪਹਿਲੀ ਲਹਿਰ ਤੋਂ ਬਾਅਦ ਦੂਜੀ ਤੇ ਤੀਜੀ ਲਹਿਰ ਤੱਕ, ਕਰੋਨਾ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ। ਇਸ ਦੇ ਨਾਲ ਹੀ, ਸਰਕਾਰੀ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5 ਲੱਖ 21 ਹਜ਼ਾਰ 751 ਹੋ ਗਈ ਹੈ। ਉਧਰ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਨ੍ਹਾਂ ਅੰਕੜਿਆਂ ਨੂੰ ਫਰਜ਼ੀ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨਾਲ 5 ਲੱਖ ਨਹੀਂ ਸਗੋਂ 40 ਲੱਖ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ।
ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, ਮੋਦੀ ਜੀ ਨਾ ਤਾਂ ਸੱਚ ਬੋਲਦੇ ਹਨ, ਨਾ ਹੀ ਬੋਲਣ ਦਿੰਦੇ ਹਨ। ਉਹ ਅਜੇ ਵੀ ਝੂਠ ਬੋਲਦੇ ਹਨ ਕਿ ਆਕਸੀਜਨ ਦੀ ਕਮੀ ਕਾਰਨ ਕੋਈ ਨਹੀਂ ਮਰਿਆ। ਉਨ੍ਹਾਂ ਅੱਗੇ ਲਿਖਿਆ, ਮੈਂ ਪਹਿਲਾਂ ਵੀ ਕਿਹਾ ਸੀ- ਕੋਵਿਡ 'ਚ ਸਰਕਾਰ ਦੀ ਲਾਪ੍ਰਵਾਹੀ ਕਾਰਨ 5 ਲੱਖ ਨਹੀਂ ਸਗੋਂ 40 ਲੱਖ ਭਾਰਤੀਆਂ ਦੀ ਮੌਤ ਹੋਈ ਹੈ। ਇੰਨਾ ਹੀ ਨਹੀਂ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਮੋਦੀ ਜੀ ਆਪਣਾ ਫਰਜ਼ ਨਿਭਾਉਂਦੇ ਹੋਏ ਹਰ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਮੁਆਵਜ਼ਾ ਦੇਣ।
ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 11 ਹਜ਼ਾਰ 558 ਰਹਿ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 5 ਲੱਖ 21 ਹਜ਼ਾਰ 751 ਹੋ ਗਈ ਹੈ। ਅੰਕੜਿਆਂ ਅਨੁਸਾਰ ਹੁਣ ਤੱਕ 4 ਕਰੋੜ 25 ਲੱਖ 8 ਹਜ਼ਾਰ 788 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ। ਦੇਸ਼ 'ਚ ਹੁਣ ਤੱਕ 4 ਕਰੋੜ 30 ਲੱਖ 31 ਹਜ਼ਾਰ 958 ਲੋਕ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ।
ਰਾਹੁਲ ਗਾਂਧੀ ਦਾ ਵੱਡਾ ਦਾਅਵਾ- ਕੋਰੋਨਾ ਨਾਲ 40 ਲੱਖ ਲੋਕਾਂ ਦੀ ਮੌਤ, ਬੋਲੇ 'ਮੋਦੀ ਬੋਲ ਰਹੇ ਝੂਠ, ਹਰ ਪਰਿਵਾਰ ਨੂੰ ਮਿਲੇ 4 ਲੱਖ ਮੁਆਵਜ਼ਾ
abp sanjha
Updated at:
17 Apr 2022 03:24 PM (IST)
ਦੇਸ਼ ਨੂੰ ਕਰੋਨਾ ਮਹਾਮਾਰੀ ਨੇ ਝੰਜੋੜ ਸੁੱਟਿਆ ਹੈ। ਪਹਿਲੀ ਲਹਿਰ ਤੋਂ ਬਾਅਦ ਦੂਜੀ ਤੇ ਤੀਜੀ ਲਹਿਰ ਤੱਕ, ਕਰੋਨਾ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ।
Rahul Gandhi
NEXT
PREV
Published at:
17 Apr 2022 03:24 PM (IST)
- - - - - - - - - Advertisement - - - - - - - - -