ਹੁਸ਼ਿਆਰਪੁਰ: ਦਸੂਹਾ  ਨੇੜੇ ਜਲੰਧਰ-ਪਠਾਨਕੋਟ ਰੇਲ ਮਾਰਗ 'ਤੇ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋ ਟਲ ਗਿਆ ਜਦੋਂ ਰੇਲਵੇ ਟਰੈਕ ਪੂਰੀ ਤਰ੍ਹਾਂ ਟੁੱਟਾ ਪਾਇਆ ਗਿਆ। ਇਸ ਮਾਰਗ 'ਤੇ ਰੇਲ ਆਵਾਜਾਈ ਰਹਿੰਦੀ ਹੈ, ਪਰ ਕਿਸਾਨਾਂ ਦੇ ਧਰਨੇ ਕਾਰਨ ਇੱਥੋਂ ਕੋਈ ਰੇਲ ਨਹੀਂ ਗੁਜ਼ਰੀ।

ਸਬੰਧਤ ਖ਼ਬਰ:ਸਰਕਾਰ ਤੋਂ ਬਕਾਇਆ ਲੈਣ ਲਈ ਰੇਲਵੇ ਟਰੈਕ ’ਤੇ ਲੰਮੇ ਪਏ ਕਿਸਾਨ

ਦੋ ਨੌਜਵਾਨਾਂ ਨੇ ਟਾਂਡਾ ਦੇ ਦਸ਼ਮੇਸ਼ ਨਗਰ ਦੇ ਕੋਲ ਰੇਲਵੇ ਟਰੈਕ ਦੇ ਟੁੱਟੇ ਹੋਣ ਬਾਰੇ ਸੂਚਨਾ ਸਬੰਧੀ ਸਥਾਨਕ ਰੇਲਵੇ ਸਟੇਸ਼ਨ ਦਿੱਤੀ। ਰੇਲ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਹਾਲਾਤ ਦਾ ਜਾਇਜ਼ਾ ਲਿਆ। ਦੁਪਹਿਰ ਦੇ ਕਰੀਬ ਪੌਣੇ ਦੋ ਵਜੇ ਇੱਥੋਂ ਅਹਿਮਦਾਬਾਦ ਜੰਮੂ-ਤਵੀ ਐਕਸਪ੍ਰੈੱਸ ਗੱਡੀ ਲੰਘਦੀ ਹੈ ਅਤੇ ਸ਼ਾਮ ਨੂੰ ਪੈਸੇਂਜਰ ਗੱਡੀ ਲੰਘਣੀ ਸੀ ਪਰ ਦਸੂਹਾ ਦੇ ਪਿੰਡ ਗਰਨਾ ਸਹਿਬ ਕੋਲ ਕਿਸਾਨ ਅੰਦੋਲਨ ਦੇ ਚੱਲਦਿਆਂ ਅੱਜ ਰੇਲ ਮਾਰਗ ਠੱਪ ਸੀ, ਜਿਸ ਕਾਰਨ ਇੱਥੋਂ ਟਰੇਨਾਂ ਨਹੀਂ ਲੰਘ ਰਹੀਆਂ ਸਨ।

ਰੇਲ ਲਾਈਨ ਟੁੱਟੇ ਹੋਣ ਦੀ ਸੂਚਨਾ ਪਾ ਕੇ ਜੀ.ਆਰ.ਪੀ. ਨੇ ਮੌਕੇ 'ਤੇ ਪਹੁੰਚ ਕੇ ਅਤੇ ਰੇਲਵੇ ਟਰੈਕ ਦਾ ਜਾਇਜ਼ਾ ਲਿਆ। ਫਿਲਹਾਲ ਰੇਲਵੇ ਟਰੈਕ ਦੇ ਟੁੱਟਣ ਦੇ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀ ਜਾਂਚ ਕਰ ਰਹੇ ਹਨ।